ਅੰਮ੍ਰਿਤਸਰ : ਕਤਰ ਏਅਰਵੇਜ਼ (Qatar Airways) ਨੇ ਪੰਜਾਬ ਵਾਸੀਆਂ (Residents of Punjab) ਨੂੰ ਹੋਲੀ ਦੇ ਉਤਸਵ (Holi celebrations) ‘ਤੇ ਖੁਸ਼ਖਬਰੀ ਦਿੰਦੇ (Preaching the gospel) ਹੋਏ ਆਪਣੀਆਂ ਸੇਵਾਵਾਂ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰਵੇਜ਼ (Airways) ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਦੋਹਾ ਵਿਚਾਲੇ ਆਪਣੀ ਫਲਾਈਟ ਨੂੰ ਫਿਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਕੋਰੋਨਾ ਦੀ ਤੀਜੀ ਲਹਿਰ (Third Wave) ਦੇ ਚੱਲਦੇ ਏਅਰ ਬਬਲ (Air bubble) ਦੇ ਤਹਿਤ ਕਤਰ ਏਅਰਵੇਜ਼ (Qatar Airways) ਨੇ ਆਪਣੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ। Also Read – ਗਰਮੀਆਂ ਤੋਂ ਪਹਿਲਾਂ ਹੀ ਠੱਪ ਹੋਣ ਲੱਗੇ ਪ੍ਰਾਈਵੇਟ ਥਰਮਲ ਪਲਾਂਟ ਯੂਨਿਟ, ਕੋਲੇ ਦੀ ਕਮੀ ਨੇ ਵਧਾਈ ਚਿੰਤਾ

ਜ਼ਿਕਰਯੋਗ ਹੈ ਕਿ ਤੀਜੀ ਲਹਿਰ ਦੇ ਨਾਲ ਇਕ ਵਾਰ ਫਿਰ ਇੰਟਰਨੈਸ਼ਨਲ ਫਲਾਈਟ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਕਤਰ ਏਅਰਵੇਜ਼ ਨੇ ਵੀ 25 ਦਸੰਬਰ 2021 ਤੋਂ ਆਪਣੀਆਂ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਤਕਰੀਬਨ ਤਿੰਨ ਮਹੀਨਿਆਂ ਤੋਂ ਬਾਅਦ ਏਅਰਲਾਈਨਜ਼ ਫਿਰ ਤੋਂ ਫਲਾਈਟ ਸ਼ੁਰੂ ਕਰ ਰਿਹਾ ਹੈ। 1 ਅਪ੍ਰੈਲ ਨੂੰ ਕਤਰ ਏਅਰਵੇਜ਼ ਦੀ ਫਲਾਈਟ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਵੇਗੀ। ਉਥੇ ਹੀ 2 ਅਪ੍ਰੈਲ ਨੂੰ ਇਹੀ ਫਲਾਈਟ ਦੋਹਾ ਲਈ ਫਿਰ ਤੋਂ ਉਡਾਣ ਭਰੇਗੀ।
ਕਤਰ ਏਅਰਵੇਜ਼ ਦੀ ਇਹ ਫਲਾਈਟ 3.40 ਘੰਟੇ ਤੋਂ ਲੈ ਕੇ 3.55 ਘੰਟੇ ਵਿਚਾਲੇ ਅੰਮ੍ਰਿਤਸਰ-ਦੋਹਾ ਵਿਚਾਲੇ ਉਡਾਣ ਭਰੇਗੀ। ਦੋਹਾ ਤੋਂ ਇਹ ਫਲਾਈਟ ਰੋਜ਼ਾਨਾ ਉਥੋਂ ਦੇ ਸਮੇਂ ਮੁਤਾਬਕ ਰਾਤ 10 ਵਜੇ ਉਡਾਣ ਭਰੇਗੀ ਅਤੇ ਅੰਮ੍ਰਿਤਸਰ ਵਿਚ ਅੱਧੀ ਰਾਤ 2.10 ਵਜੇ ਲੈਂਡ ਕਰ ਜਾਵੇਗੀ। ਉਸ ਤੋਂ ਬਾਅਦ ਇਹ ਫਲਾਈਟ ਤੜਕੇ 3.10 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉਡਾਣ ਭਰੇਗੀ ਅਤੇ ਸਵੇਰੇ ਦੋਹਾ ਦੇ ਸਮੇਂਅਨੁਸਾਰ 4.45 ਵਜੇ ਲੈਂਡ ਕਰ ਜਾਵੇਗੀ।
