PM ਮੋਦੀ ਦੀ ਇੰਗਲੈਂਡ ‘ਚ ਭਾਰਤੀ ਮੂਲ ਦੀ ਪ੍ਰਸੰਸ਼ਕ ਬਣੀ ਨਵੀਂ ਸਰਕਾਰ ਦੀ ਗ੍ਰਹਿ ਮੰਤਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਦੇਸ਼ਾਂ ਦੀ ਧਰਤੀ ਤੇ ਭਾਰਤੀ ਮੂਲ ਦੇ ਨੌਜਵਾਨ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਇਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਦੇਸ਼ਾਂ ਦੀ ਧਰਤੀ ਤੇ ਭਾਰਤੀ ਮੂਲ ਦੇ ਨੌਜਵਾਨ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਇਕ ਹੋਰ ਭਾਰਤੀ ਮੂਲ ਦੀ ਲੜਕੀ ਨੇ ਭਾਰਤ ਦਾ ਨਾਂ ਇੰਗਲੈਂਡ ਦੀ ਧਰਤੀ ਤੇ ਰੋਸ਼ਨ ਕੀਤਾ ਹੈ। ਦਸ ਦਈਏ ਕਿ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਇੰਗਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੈਬਨਿਟ ਚ ਨਿਯੁਕਤ ਕੀਤਾ ਹੈ।

Priti patel

ਦਸ ਦਈਏ ਕਿ ਪ੍ਰੀਤੀ ਪਟੇਲ ਬ੍ਰਿਟੇਨ ‘ਚ ਪਹਿਲੀ ਗ੍ਰਹਿ ਮੰਤਰੀ ਬਣਨ ਚ ਸਫਲ ਹੋਏ ਹਨ। ਇਸ ਤੋਂ ਪਹਿਲਾ ਪ੍ਰੀਤੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਲਈ ਬੈਕ ਬੋਰਿਸ ਮੁੰਹਿਮ ਦੀ ਮੁੱਕ ਮੈਂਬਰ ਰਹਿ ਚੁੱਕੇ ਹਨ।

Priti patel

ਇਸ ਤੋਂ ਇਲਾਵਾ ਪ੍ਰੀਤੀ ਪਟੇਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ ਪ੍ਰਸੰਸ਼ਕ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਉੱਥੇ ਹੀ ਇਸ ਭਾਰਤੀ ਮੂਲ ਦੀ ਲੜਕੀ ਤੋਂ ਪਹਿਲਾ ਕੋਈ ਵੀ ਭਾਰਤੀ ਇੰਗਲੈਂਡ ਚ ਇਸ ਇੰਨੇ ਉੱਚੇ ਅਹੁਦੇ ਤੇ ਨਹੀਂ ਪੁੱਜ ਸਕਿਆ ਹੈ।

Leave a Reply

Your email address will not be published. Required fields are marked *