ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਮ ਜਨਮਭੂਮੀ ਕਿਸੇ ਵੇਲੇ ਕਥਿਤ ਤੌਰ ‘ਤੇ ਹਿੰਦੂ ਅਤੇ ਮੁਸਲਿਮ ਸੰਗਠਨਾਂ ਦੇ ਝਗੜੇ ਦਾ ਕਾਰਨ ਰਹੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਖਤਮ ਕਰਨ ਦੀ ਕਵਾਇਤ ਦੇ ਮੱਦੇਨਜ਼ਰ ਇਸ ਵਿਵਾਦਿਤ ਜ਼ਮੀਨ ਹਿੰਦੂ ਸੰਗਠਨਾਂ ਨੂੰ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਮੁਸਲਿਮ ਧਾਰਮਿਕ ਭਾਵਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਪਰੀਮ ਕੋਰਟ ਨੇ ਇਹ ਵੀ ਐਲਾਨ ਕੀਤਾ ਸੀ ਕਿ, ਕੇਂਦਰ ਸਰਕਾਰ ਮਸਜਿਦ ਦੇ ਨਿਰਮਾਣ ਲਈ ਮੁਸਲਿਮ ਸੰਗਠਨ ਨੂੰ 5 ਏਕੜ ਜ਼ਮੀਨ ਮੁੱਹਈਆ ਕਰਵਾਉਂਣਗੇ। ਜਿਸ ‘ਤੇ ਅਮਲ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਰਾਮ ਮੰਦਿਰ ਦੀ ਕਮੇਟੀ ਦੇ ਐਲਾਨ ਦੇ ਨਾਲ-ਨਾਲ ਸੁੰਨੀ ਵਕਫ਼ ਬੋਰਡ ਨੂੰ ਅਯੋਧਿਆ ਵਿੱਚ ਹੀ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ।

ਕੀ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ….
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਕਿਹਾ ਕਿ, ਉਹ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਰਾਮ ਮੰਦਿਰ ਦੀ ਕਮੇਟੀ ਬਣਾਉਣ ਦਾ ਐਲਾਨ ਕਰਦੇ ਹਨ। ਉਨ੍ਹਾ ਇਸ ਕਮੇਟੀ ਦਾ ਨਾਮ ਘੋਸ਼ਿਤ ਕਰਦਿਆਂ ਕਿਹਾ ਕਿ, ਇਸ ਦਾ ਨਾਮ ‘ਸ੍ਰੀ ਰਾਮਜਨਮਭੂਮੀ ਤੀਰਥ ਖੇਤਰ ਟੱਰਸਟ’ ਰੱਖਿਆ ਜਾਵੇਗਾ। ਇਸ ਦੌਰਾਨ ਮੋਦੀ ਨੇ ਇਹ ਵੀ ਕਿਹਾ ਕਿ, ਸੁੰਨੀ ਬੋਰਡ ਨੂੰ ਜੋ ਪੰਜ ਏਕੜ ਜ਼ਮੀਨ ਕੇਂਦਰ ਸਰਕਾਰ ਨੇ ਮੁਹੱਈਆ ਕਰਵਾਉਣੀ ਹੈ, ਉਹ ਵੀ ਅਯੋਧਿਆ ਵਿਖੇ ਹੀ ਕਿਤੇ ਨਾ ਕਿਤੇ ਛੇਤੀ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ।
ਸੰਸਦ ‘ਚ ਲੱਗੇ ਜੈ ਸ਼੍ਰੀ ਰਾਮ ਦੇ ਨਾਅਰੇ
ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਤੋ ਬਾਅਦ ਲੋਕ ਸਭਾ ‘ਚ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲੱਗੇ। ਦੱਸ ਦਈਏ ਕਿ ਰਾਮ ਮੰਦਿਰ ਦੇ ਮਾਮਲੇ ਵਿੱਚ ਸਰਕਾਰ ਤੇਜੀ ਨਾਲ ਕੰਮ ਕਰ ਰਹੀ ਹੈ।
https://www.facebook.com/LivingIndiaNewschannel/videos/494090911525384/

