ਨਵੀਂ ਦਿੱਲੀ : ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ (ICC Under-19 World Cup) ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਾਡੇ ਨੌਜਵਾਨ ਕ੍ਰਿਕਟਰਾਂ ‘ਤੇ ਸਾਨੂੰ ਬਹੁਤ ਮਾਣ ਹੈ। ਭਾਰਤੀ ਟੀਮ ਨੂੰ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਜਿੱਤਣ ‘ਤੇ ਵਧਾਈਆਂ। ਇਨ੍ਹਾਂ ਨੌਜਵਾਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਅਤੇ ਸਮਰੱਥ ਹੱਥਾਂ ਵਿਚ ਹੈ। ਇਸ ਦੇ ਨਾਲ ਹੀ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ (BCCI Secretary Jai Shah) ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ (Under-19 Cricket World Cup) ਜਿੱਤਣ ਵਾਲੀ ਭਾਰਤੀ ਨੌਜਵਾਨਾਂ ਦੀ ਅੰਡਰ-19 ਟੀਮ ਲਈ ਪ੍ਰਤੀ ਖਿਡਾਰੀ 40 ਲੱਖ ਰੁਪਏ ਅਤੇ ਸਹਿਯੋਗੀ ਸਟਾਫ਼ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। Also Read : ਬਾਵਾ ਨੇ ਪਹਿਲਾਂ ਬਾਲਿੰਗ, ਫਿਰ ਬੱਲੇ ਨਾਲ ਕੀਤਾ ਕਮਾਲ, ਟੀਮ ਇੰਡੀਆ ਬਣੀ ਵਿਸ਼ਵ ਜੇਤੂ
_1644092839734_1644116937509.jpg)
ਤੁਹਾਨੂੰ ਦੱਸ ਦਈਏ ਕਿ ਭਾਰਤੀ ਨੌਜਵਾਨਾਂ ਦੀ ਟੀਮ ਨੇ ਰਿਕਾਰਡ ਪੰਜਵੀਂ ਵਾਰ ਅੰਡਰ 19 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ। ਸ਼ਨੀਵਾਰ ਨੂੰ ਐਂਟੀਗਾ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਇਸ ਜਿੱਤ ਨਾਲ ਜਿੱਥੇ ਪੂਰੇ ਭਾਰਤ ਵਿਚ ਜਸ਼ਨ ਦਾ ਮਾਹੌਲ ਹੈ ਉਥੇ ਹੀ ਭਾਰਤੀ ਟੀਮ ਦੇ ਸਮਰਥਕ ਜੋ ਕਿ ਵਿਦੇਸ਼ਾਂ ਵਿਚ ਰਹਿੰਦੇ ਹਨ ਉਨ੍ਹਾਂ ਵਲੋਂ ਵੀ ਜਸ਼ਨ ਮਨਾਇਆ ਜਾ ਰਿਹਾ ਹੈ।
