LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਵਾ ਨੇ ਪਹਿਲਾਂ ਬਾਲਿੰਗ, ਫਿਰ ਬੱਲੇ ਨਾਲ ਕੀਤਾ ਕਮਾਲ, ਟੀਮ ਇੰਡੀਆ ਬਣੀ ਵਿਸ਼ਵ ਜੇਤੂ 

under 19

ਨਵੀਂ ਦਿੱਲੀ : ਭਾਰਤੀ ਨੌਜਵਾਨਾਂ ਦੀ ਟੀਮ ਨੇ ਰਿਕਾਰਡ ਪੰਜਵੀਂ ਵਾਰ ਅੰਡਰ 19 ਵਿਸ਼ਵ ਕੱਪ (Under-19 World Cup) ਦਾ ਖਿਤਾਬ ਜਿੱਤ ਲਿਆ। ਸ਼ਨੀਵਾਰ ਨੂੰ ਐਂਟੀਗਾ (Antigua) ਵਿਚ ਖੇਡੇ ਗਏ ਫਾਈਨਲ ਮੁਕਾਬਲੇ (The final competition) ਵਿਚ ਭਾਰਤ ਨੇ ਇੰਗਲੈਂਡ (England) ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਦੀ ਜਿੱਤ ਵਿਚ ਰਾਜ ਅੰਗਦ ਬਾਵਾ (Raj Angad Bawa) ਹੀਰੋ ਬਣ ਕੇ ਸਾਹਮਣੇ ਆਏ। ਰਾਜ ਨੇ ਪਹਿਲੀ ਗੇਂਦ ਨਾਲ ਹੀ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਫਿਰ ਬੈਟਿੰਗ ਵਿਚ 35 ਦੌੜਾਂ ਦੀ ਬੇਹਦ ਉਪਯੋਗੀ ਪਾਰੀ ਖੇਡੀ। Also Read : ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (6 ਫਰਵਰੀ 2022)

India vs England U-19 World Cup Final LIVE Streaming: When and where to  watch IND vs ENG in India - Sports News
ਦਿਨੇਸ਼ ਭਾਨਾ ਨੇ ਇੰਗਲੈਂਡ ਵਿਰੁੱਧ ਅੰਡਰ-19 ਵਿਸ਼ਵ ਕੱਪ ਫਾਈਨਲ ਵਿਚ ਛੱਕਾ ਲਾ ਕੇ ਖਿਤਾਬ ਭਾਰਤ ਨੂੰ 5ਵੀਂ ਵਾਰ ਦਾ ਜੇਤੂ ਬਣਾ ਦਿੱਤਾ। ਭਾਰਤ ਦੀ ਅਜੇਤੂ ਮੁਹਿੰਮ ਨੂੰ ਕੋਈ ਨਹੀਂ ਰੋਕ ਸਕਿਆ ਤੇ ਇਕ ਵਾਰ ਫਿਰ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਨੇ ਆਪਣੇ ਦਬਦਬੇ ’ਤੇ ਮੋਹਰ ਲਾ ਦਿੱਤੀ ਹੈ। ਇਸ ਤੋਂ ਇਲਾਵਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰਵੀ ਕੁਮਾਰ ਤੇ ਜੁਝਾਰੂ ਅਰਧ ਸੈਂਕੜਾ ਲਾਉਣ ਵਾਲੇ ਨਿਸ਼ਾਂਤ ਸਿੰਧੂ ਨੇ ਵੀ ਕਮਾਲ ਦੀ ਬੱਲੇਬਾਜ਼ੀ ਕੀਤੀ। ਇਨ੍ਹਾਂ ਦੇ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਰਿਕਾਰਡ 5ਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤ ਲਿਆ। ਰਾਜ ਬਾਵਾ ਨੇ 9.5 ਓਵਰ ਵਿਚ 31 ਦੌੜਾਂ ਦੇ ਕੇ ਪੰਜ ਵਿਕਟਾਂ ਝਟਕੀਆਂ। ਇਹ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਵਿਚ ਕਿਸੇ ਗੇਂਦਬਾਜ਼ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਫਾਈਨਲ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਦਾ ਰਿਕਾਰਡ ਪਾਕਿਸਤਾਨ ਦੇ ਅਨਵਰ ਅਲੀ ਦੇ ਨਾਂ 'ਤੇ ਸੀ। ਨਾਲ ਹੀ ਰਾਜ ਬਾਵਾ ਭਾਰਤ ਲਈ ਅੰਡਰ19 ਵਿਸ਼ਵ ਕੱਪ ਫਾਈਨਲ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬਾਲਰ ਬਣ ਗਏ ਹਨ।

In The Market