ਅਮਰੀਕਾ ‘ਚ ਸੀਮਤ ਹੋ ਸਕਦੇ ਨੇ ਪੁਲਿਸ ਦੇ ਅਧਿਕਾਰ, ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਹੁਣ ਅਮਰੀਕਾ ਵਿਚ ਪੁਲਿਸ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਜਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਹੁਣ ਅਮਰੀਕਾ ਵਿਚ ਪੁਲਿਸ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਜਾ ਸਕਦਾ ਹੈ ਜਿਸ ਦੇ ਸੰਕੇਤ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੇ ਹਨ। ਟਰੰਪ ਨੇ ਕਿਹਾ ਹੈ ਕਿ ਕੁੱਝ ਵਿਸ਼ੇਸ਼ ਹਲਾਤਾਂ ਨੂੰ ਛੱਡ ਕੇ ਪੁਲਿਸ ਦੀ ਚੋਕਹੋਲਡ ਵਿਵਸਥਾ ਦਾ ਅੰਤ ਕੀਤਾ ਜਾਣਾ ਚਾਹੀਦਾ ਹੈ।

Trump discusses police chokehold ban after George Floyd protests
File Photo

ਦਰਅਸਲ ਚੋਕਹੋਲਡ ਇਕ ਅਜਿਹੀ ਰਣਨੀਤੀ ਹੈ ਜਿਸ ਵਿਚ ਪੁਲਿਸ ਅਧਿਕਾਰੀ ਕਿਸੇ ਫੜੇ ਗਏ ਮੁਲਜ਼ਮ ਦੀ ਗਰਦਨ ਨੂੰ ਬਾਂਹ ਨਾਲ ਚਾਰੇ ਪਾਸਿਓ ਦੱਬ ਲੈਂਦਾ ਹੈ ਜਿਸ ਕਾਰਨ ਮੁਲਜ਼ਮ ਨੂੰ ਸਾਂਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਮੈਨੂੰ ਚੋਕਹੋਲਡ ਪਸੰਦ ਨਹੀਂ ਹੈ ਇਸ ਪ੍ਰਕਿਰਿਆਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਟਰੰਪ ਨੇ ਉਸ ਪਰਸਿਥਤੀ ਵਿਚ ਇਸ ਦੇ ਇਸਤਮਾਲ ਦਾ ਸਮੱਰਥਨ ਕੀਤਾ ਜਿਸ ਵਿਚ ਕੋਈ ਪੁਲਿਸ ਅਧਿਕਾਰੀ  ਇੱਕਲਾ ਹੈ ਅਤੇ ਉਹ ਇਕ-ਇਕ ਕਰਕੇ ਲੋਕਾਂ ਨਾਲ ਲੜ ਰਿਹਾ ਹੈ। ਟਰੰਪ ਨੇ ਕਿਹਾ ਕਿ ਅਜਿਹੇ ਹਲਾਤਾਂ ਵਿਚ ਉਹ ਅਸੀ ਤਕਨੀਕ ਦੀ ਵਰਤੋ ਕਰ ਸਕਦਾ ਹੈ। ਦੱਸ ਦਈਏ ਕਿ ਪੁਲਿਸ ਹਿਰਾਸਤ ਵਿਚ ਜੋਰਜ ਫਲਾਈਡ ਦੀ ਮੌਤ ਤੋਂ ਬਾਅਦ ਚੋਕਹੋਲਡ ਤਕਨੀਕ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।

ਜ਼ਿਕਰਯੋਗ ਹੈ ਕਿ 25 ਮਈ ਨੂੰ ਮਿਨੇਸੋਟਾ ਵਿਚ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਪੁਲਿਸ ਨੇ ਉਸ ਨੂੰ ਕੇਵਲ 20  ਡਾਲਰ ਦੇ ਨਕਲੀ ਨੋਟ ਚਲਾਉਣ ਦੇ ਆਰੋਪ ਵਿਚ ਫੜਿਆ ਸੀ ਅਤੇ ਇਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਜ਼ਮੀਨ ਉੱਤੇ ਲਿਟਾ ਕੇ ਉਸ ਦੀ ਗਰਦਨ ਨੂੰ ਪੈਰ ਨਾਲ ਉਦੋਂ ਤੱਕ ਦਬਾ ਕੇ ਰੱਖਿਆ ਸੀ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇਸ ਪੂਰੀ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਗਈ ਸੀ ਜਿਸ ਤੋਂ ਬਾਅਦ ਇਸ (ਚੋਕਹੋਲਡ) ਪ੍ਰਕਿਰਿਆ ਨੂੰ ਖਤਮ ਕਰਨ ਦੀ ਮੰਗ ਜੋਰ ਫੜ ਰਹੀ ਹੈ।

Leave a Reply

Your email address will not be published. Required fields are marked *