ਕੋਰੋਨਾ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ-ਸਾਡੇ ਦੇਸ਼ ‘ਤੇ ਹਮਲਾ ਹੋਇਆ ਹੈ, ਇਹ ਕੇਵਲ ਫਲੂ ਨਹੀਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਤਬਾਹੀ ਅਮਰੀਕਾ ਵਿਚ ਮਚਾਈ ਹੋਈ ਹੈ। ਇਸ ਸਮੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਤਬਾਹੀ ਅਮਰੀਕਾ ਵਿਚ ਮਚਾਈ ਹੋਈ ਹੈ। ਇਸ ਸਮੇਂ ਕੋਰੋਨਾ ਉੱਥੇ 8 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਜਦਕਿ 47 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਉੱਤੇ ਹਮਲਾ ਕੀਤਾ ਗਿਆ ਹੈ ਇਹ ਕੇਵਲ ਫਲੂ ਨਹੀਂ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਵਾਇਟ ਹਾਊਸ ਵਿਚ ਪੱਤਰਕਾਰ ਵਾਰਤਾ ਦੌਰਾਨ ਕਿਹਾ ਹੈ ਕਿ ”ਸਾਡੇ ਦੇਸ਼ ਉੱਤੇ ਹਮਲਾ ਹੋਇਆ ਹੈ। ਇਹ ਇਕ ਹਮਲਾ ਹੈ। ਇਹ ਕਿਸੇ ਵੀ ਤਰ੍ਹਾ ਤੋਂ ਕੇਵਲ ਫਲੂ ਨਹੀਂ ਹੈ। ਕਿਸੇ ਨੇ ਵੀ ਅੱਜ ਤੱਕ ਅਜਿਹਾ ਨਹੀਂ ਵੇਖਿਆ ਹੈ। ਆਖਰੀ ਵਾਰ ਅਜਿਹਾ 1917 ਵਿਚ ਹੋਇਆ ਸੀ”। ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਲੋਕਾਂ ਅਤੇ ਕਾਰੋਬਾਰਾਂ ਦੀ ਸਹਾਇਤਾਂ ਲਈ ਪ੍ਰਸ਼ਾਸਨ ਅਰਬ-ਖਰਬ ਰੁਪਏ ਦੇ ਉਤੇਜਕ ਪੈਕੇਜ ਦੇ ਰਿਹਾ ਹੈ ਤਾਂਕਿ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ ਪਰ ਇਹ ਰਾਸ਼ਟਰੀ ਕਰਜੇ ਨੂੰ ਵਧਾ ਰਿਹਾ ਹੈ। ਇਸ ਉੱਤੇ ਟਰੰਪ ਨੇ ਕਿਹਾ ਕਿ ”ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਕੀ ਸਾਡੇ ਕੋਲ ਕੋਈ ਵਿਕਲਪ ਹੈ? ਮੈ ਹਮੇਸ਼ਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਚਿੰਤਿਤ ਰਹਿੰਦਾ ਹਾਂ। ਸਾਨੂੰ ਇਸ ਸਮੱਸਿਆਂ ਨੂੰ ਠੀਕ ਕਰਨਾ ਹੈ। ਸਾਡੀ ਦੁਨੀਆ ਵਿਚ ਸੱਭ ਤੋਂ ਵੱਡੀ ਅਰਥਵਿਵਸਥਾ ਸੀ। ਚੀਨ ਤੋਂ ਵਧੀਆ, ਹਰ ਥਾਂ ਤੋਂ ਵਧੀਆ। ਅਸੀ ਇਸ ਨੂੰ ਪਿਛਲੇ ਤਿੰਨ ਸਾਲਾਂ ਵਿਚ ਬਣਾਇਆ ਹੈ ਅਤੇ ਇਕ ਦਿਨ ਉਹ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਸਾਨੂੰ ਸੱਭ ਬੰਦ ਕਰਨਾ ਪਵੇਗਾ। ਹੁਣ ਅਸੀ ਇਸ ਨੂੰ ਦੁਬਾਰਾ ਖੋਲ੍ਹਣ ਜਾ ਰਹੇ ਹਾਂ ਅਤੇ ਅਸੀ ਪਹਿਲਾਂ ਤੋਂ ਜਿਆਦਾ ਮਜ਼ਬੂਤ ਹੋਣ ਵਾਲੇ ਹਾਂ ਪਰ ਤੁਹਾਨੂੰ ਕੁੱਝ ਪੈਸੇ ਖਰਚ ਕਰਨੇ ਪੈਣਗੇ”। ਟਰੰਪ ਨੇ ਅੱਗੇ ਕਿਹਾ ਕਿ ਅਸੀ ਆਪਣੀ ਏਅਰਲਾਇਨ ਅਤੇ ਕਈ ਕੰਪਨੀਆਂ ਨੂੰ ਬਚਾਇਆ ਹੈ। ਅਜਿਹੀ ਕੰਪਨੀਆਂ ਜਿਨ੍ਹਾਂ ਦਾ ਪਿਛਲੇ ਦੋ ਮਹੀਨਿਆਂ ਵਿਚ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਹੁਣ ਅਚਾਨਕ ਉਹ ਬਜ਼ਾਰ ਤੋਂ ਬਾਹਰ ਹੋ ਗਈਆਂ ਸਨ। ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਟਰੰਪ ਨੇ ਇਹ ਵੀ ਕਿਹਾ ਕਿ ਹੁਣ ਦੇਸ਼ ‘ਚ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਕਮੀ ਆ ਰਹੀ ਹੈ।

 

Leave a Reply

Your email address will not be published. Required fields are marked *