CWC ਦੀ ਮੀਟਿੰਗ ‘ਚ ਸੋਨੀਆ ਨੇ ਟੈਸਟਿੰਗ ਨੂੰ ਲੈ ਕੇ ਚੁੱਕੇ ਸਵਾਲ, ਸਰਕਾਰ ਅੱਗੇ ਰੱਖੀ ਇਹ ਮੰਗ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਉੱਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦੇਸ਼ ਵਿਚ ਟੈਸਟਿੰਗ ਦੀ ਧੀਮੀ ਗਤੀ ਅਤੇ ਟੈਸਟਿੰਗ ਕਿੱਟਾਂ ਦੀ ਗੁਣਵਤਾ ਉੱਤੇ ਸਵਾੜ ਖੜ੍ਹੇ ਕੀਤੇ ਹਨ। ਨਾਲ ਹੀ ਸੋਨੀਆ ਗਾਂਧੀ ਨੇ ਗਰੀਬ ਮਜ਼ਦੂਰਾਂ ਦੇ ਖਾਤਿਆਂ ਵਿਚ ਸਾਢੇ ਸੱਤ-ਸੱਤ ਹਜ਼ਾਰ ਰੁਪਏ ਭੇਜਣ ਦੀ ਮੰਗ ਵੀ ਕੀਤੀ ਹੈ।

Instead of tackling COVID-19, BJP spreading virus of communal ...

ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਜਿਆਦਾ ਮਾਤਰਾ ਵਿਚ ਟੈਸਟਿੰਗ ਨਹੀਂ ਕੀਤੀ ਜਾ ਰਿਹਾ ਹੈ ਅਤੇ ਸੂਬਿਆਂ ਨੂੰ ਜੋ ਟੈਸਟਿੰਗ ਕਿੱਟਾਂ ਉਪਲੱਬਧ ਕਰਵਾਈਆਂ ਗਈਆਂ ਹਨ ਉਨ੍ਹਾਂ ਦੀ ਗੁਣਵਤਾਂ ਬੇਹੱਦ ਖਰਾਬ ਹੈ। ਉਨ੍ਹਾਂ ਕਿਹਾ ਕਿ ਅਸੀ ਕਈ ਸੁਝਾਅ ਵੀ ਦਿੱਤੇ ਹਨ ਪਰ ਸਰਕਾਰ ਇਨ੍ਹਾਂ ਨੂੰ ਲਾਗੂ ਕਰਨ ਵਿਚ ਕੋਈ ਸਰਗਰਮੀ ਨਹੀਂ ਦਿਖਾ ਰਹੀ ਹੈ। ਸੋਨੀਆ ਗਾਂਧੀ ਅਨੁਸਾਰ ਸਾਨੂੰ ਅਜਿਹੇ ਕੋਰੋਨਾ ਵਾਰੀਅਰ ਨੂੰ ਸਲਾਮ ਕਰਨੀ ਚਾਹੀਦੀ ਹੈ,ਜੋ ਹੈਲਥ ਵਰਕਰ ਬਿਨਾ ਜਰੂਰੀ ਮੈਡਕੀਲ ਉਪਕਰਨਾਂ ਦੇ ਵੀ ਫੀਲਡ ਉੱਤੇ ਕੰਮ ਕਰ ਰਹੇ ਹਨ।  ਬੈਠਕ ਵਿਚ ਸੋਨੀਆ ਗਾਂਧੀ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ ਦੇਸ਼ ਵਿਚ 12 ਕਰੋੜ ਲੋਕਾਂ ਦੇ ਹੱਥਾਂ ਵਿਚੋਂ ਕੰਮ ਛੁੱਡ ਗਿਆ ਸੀ ਜੇਕਰ ਅੱਗੇ ਵੀ ਕਾਰੋਬਾਰੀ ਗਤੀਵਿਧੀਆਂ ਵਿਚ ਵਿਘਨ ਪੈਂਦਾ ਹੈ ਤਾਂ ਸਥਿਤੀ ਹੋਰ ਵਿਗੜ ਜਾਵੇਗੀ ਅਜਿਹੇ ਵਿਚ ਜਰੂਰੀ ਹੈ ਕਿ ਗਰੀਬਾਂ ਮਜ਼ਦੂਰਾਂ ਦੇ ਖਾਤਿਆਂ ਵਿਚ 7500 ਰੁਪਏ ਟਰਾਂਸਫਰ ਕਰਨ ਦੇ ਨਾਲ ਮਜਦੂਰਾਂ ਨੂੰ ਖਾਦ ਸੁਰੱਖਿਆ ਮੁਹਈਆ ਕਰਵਾਉਣ ਦੇ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸੋਨੀਆ ਗਾਂਧੀ ਮੁਤਾਬਕ ਪ੍ਰਵਾਸੀ ਮਜਦੂਰ ਹੁਣ ਵੀ ਫਸੇ ਹੋਏ ਹਨ ਜੋ ਕਿ ਬੇਰੁਜ਼ਗਾਰ ਹਨ ਅਤੇ ਆਪਣੇ ਘਰ ਜਾਣ ਲਈ ਬੇਚੈਨ ਹਨ ਅਜਿਹੀ ਮੁਸ਼ਕਿਲ ਘਰੀ ਵਿਚ ਉਨ੍ਹਾਂ ਨੂੰ ਖਾਦ ਸੁਰੱਖਿਆ ਅਤੇ ਵਿੱਤੀ ਸੁਰੱਖਿਆ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *