‘ਸਾਡੀ ਸਰਕਾਰ ਬਣੀ ਤਾਂ ਗਰੀਬਾਂ, ਕਿਸਾਨਾਂ ਨੂੰ ਮੁਫ਼ਤ ’ਚ ਮਿਲੇਗਾ ਪੈਟਰੋਲ-ਡੀਜ਼ਲ ਅਤੇ ਖਾਦ’

ਹਾਥਰਸ- ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਗਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਮੁਫ਼ਤ ਖਾਦ…

ਹਾਥਰਸ- ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਗਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਮੁਫ਼ਤ ਖਾਦ ਅਤੇ ਮੁਫ਼ਤ ਡੀਜ਼ਲ-ਪੈਟਰੋਲ ਦਿੱਤੇ ਜਾਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਸੱਤਾਧਾਰੀ ਭਾਜਪਾ ਪਾਰਟੀ ਨੂੰ ਉਖਾੜ ਸੁੱਟਣ ਅਤੇ ਸਮਾਜਵਾਦੀ ਪਾਰਟੀ ਗਠਜੋੜ ਨੂੰ ਚੋਣਾਂ ’ਚ ਮਦਦ ਕਰਨ ਦੀ ਅਪੀਲ ਕੀਤੀ। ਹਾਥਰਸ ਜ਼ਿਲ੍ਹੇ ’ਚ ਸਿਕੰਦਰਾਰਾਊ ਦੀ ਚੁਣਾਵੀ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਸਪਾ ਮੁਖੀ ਯਾਦਵ ਨੇ ਭਾਜਪਾ ਪਾਰਟੀ ਦੀ ਸਰਕਾਰ ’ਚ ਖਾਦ ਦੀ ਕਿੱਲਤ ਦਾ ਜ਼ਿਕਰ ਕੀਤਾ।

Also Read: ਸ਼੍ਰੀਲੰਕਾਈ ਜਲ ਖੇਤਰ ‘ਚ 12 ਭਾਰਤੀ ਮਛੇਰੇ ਗ੍ਰਿਫ਼ਤਾਰ

ਅਖਿਲੇਸ਼ ਨੇ ਅੱਗੇ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੀ ਤਾਂ ਛੋਟੇ ਕਿਸਾਨਾਂ ਨੂੰ ਖਾਦ ਅਤੇ ਡੀ. ਏ. ਪੀ. ਮੁਫ਼ਤ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਿਵਾਉਣ ਲਈ ਨਿਯਮ ਬਣਾ ਕੇ ਖਰੀਦ ਕਰਨਗੇ। ਅਖਿਲੇਸ਼ ਨੇ ਕਿਹਾ ਕਿ ਕਿਸਾਨ ਮਹਿੰਗਾਈ ਤੋਂ ਤਕਲੀਫ਼ ਵਿਚ ਹੈ, ਡੀਜ਼ਲ-ਪੈਟਰੋਲ ਮਹਿੰਗਾ ਹੋ ਗਿਆ ਅਤੇ ਇਹ ਭਾਜਪਾ ਵਾਲੇ ਕਹਿੰਦੇ ਸਨ ਕਿ ਹਵਾਈ ਚੱਪਲ ਵਾਲੇ ਹਵਾਈ ਜਹਾਜ਼ ਤੋਂ ਚੱਲਣਗੇ ਪਰ ਜਦੋਂ ਤੋਂ ਡੀਜ਼ਲ-ਪੈਟਰੋਲ ਮਹਿੰਗਾ ਹੋਇਆ ਹੈ, ਗਰੀਬਾਂ ਦੀ ਗੱਡੀ ਨਹੀਂ ਚੱਲ ਪਾ ਰਹੀ। ਸਪਾ ਨੇ ਤੈਅ ਕੀਤਾ ਹੈ ਕਿ ਪੈਟਰੋਲ ਵੀ ਮੁਫ਼ਤ ਦੇਣਾ ਪਿਆ ਤਾਂ ਉਸ ਨੂੰ ਵੀ ਦੇਣ ਦਾ ਕੰਮ ਕੀਤਾ ਜਾਵੇਗਾ। ਯਾਦਵ ਨੇ ਕਿਹਾ ਕਿ ਸਪਾ ਦੀ ਸਰਕਾਰ ਬਣੇਗੀ ਤਾਂ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ। 

Also Read: ਇਸ ਸੂਬੇ ‘ਚ ਬਜ਼ੁਰਗਾਂ ਨੂੰ EC ਨੇ ਦਿੱਤੀ ਇਹ ਖਾਸ ਸੁਵਿਧਾ

Leave a Reply

Your email address will not be published. Required fields are marked *