ਜਦੋਂ ਸਮਾਜ ਦੇ ਰੱਖਿਅਕ ‘ਤੇ ਹੀ ਵਿਧਾਇਕ ਲਾਉਣ ਝੂਠੇ ਇਲਜ਼ਾਮ…….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਕਸਰ ਪੁਲਿਸ ਨੂੰ ਵਿਧਾਇਕਾਂ ਅੱਗੇ ਝੁਕਦੇ ਦੇਖਿਆ ਜਾਂਦਾ ਹੈ ਕਿ, ਪਰ ਇੱਕ ਮਾਮਲਾ ਅਜਿਹਾ ਵੀ ਆਇਆ ਹੈ ਜਿੱਥੇ ਪੁਲਿਸ ਨੇ ਵਿਧਾਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਕਸਰ ਪੁਲਿਸ ਨੂੰ ਵਿਧਾਇਕਾਂ ਅੱਗੇ ਝੁਕਦੇ ਦੇਖਿਆ ਜਾਂਦਾ ਹੈ ਕਿ, ਪਰ ਇੱਕ ਮਾਮਲਾ ਅਜਿਹਾ ਵੀ ਆਇਆ ਹੈ ਜਿੱਥੇ ਪੁਲਿਸ ਨੇ ਵਿਧਾਇਕ ਨੂੰ ਚੰਗਾ ਸਬਕ ਸਿਖਾਇਆ ਹੈ। ਦੱਸ ਦਈਏ ਪੁਲਿਸ ਕਾਂਗਰਸੀ ਵਿਧਾਇਕਾਂ ਦਾ ਫੋਨ ਟੈਪ ਕਰ ਰਹੀ ਹੈ, ਜਿਸ ਤੋਂ ਕਾਂਗਰਸੀ ਵਿਧਾਇਕ ਬਹੁਤ ਦੁਖੀ ਨਜ਼ਰ ਆ ਰਹੇ ਹਨ। ਇਸ ਮਾਮਲੇ ਬਾਰੇ ਸੀਨੀਅਰ ਲੀਡਰਸ਼ਿਪ ਮੂਹਰੇ ਮਾਮਲਾ ਉਠਣ ਤੋਂ ਬਾਅਦ ਇੱਕ ਪੁਲਿਸ ਇੰਸਪੈਕਟਰ ਦਾ ਤਬਾਦਲਾ ਵੀ ਕਰਾ ਦਿੱਤਾ ਗਿਆ ਹੈ। ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ, ਪੁਲਿਸ ‘ਤੇ ਅਫ਼ਸਰਸ਼ਾਹੀ ਹਮੇਸ਼ਾ ਭਾਰੀ ਰਹੇਗੀ।

ਵਿਧਾਇਕ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇੰਸਪੈਕਟਰ ਵਲੋਂ ਝੂਠੇ ਫੋਨ ਟੈਪਿੰਗ ਦੀ ਕਹਾਣੀ ਦੱਸੀ ਜਾ ਰਹੀ ਹੈ।  ਇਸ ਦੌਰਾਨ ਹੀ ਇਹ ਮੁੱਦਾ ਉੱਚੇ ਪੱਧਰ ‘ਤੇ ਚੁੱਕਿਆ ਗਿਆ ਹੈ ਅਤੇ ਉਕਤ ਇੰਸਪੈਕਟਰ ਦਾ ਤਬਾਦਲਾ ਕਰਾ ਦਿੱਤਾ ਗਿਆ ਹੈ ਪਰ ਰਾਜਿੰਦਰ ਸਿੰਘ  ਹਲੇ ਵੀ ਰੱਜੇ ਨਹੀਂ ਹਨ ਅਤੇ ਜਾਂਚ ਦੀ ਮੰਗ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸਾਹਮਣੇ ਇਸ ਮੁੱਦੇ ਨੂੰ ਚੁਕੱਣ ਦੀ ਗੱਲ ਕਰ ਰਹੇ ਹਨ।

ਦੂਜੇ ਪਾਸੇ ਸ਼ਿਕਾਇਤ ਨਿਵਾਰਨ ਦੀ ਬੈਠਕ ‘ਚ ਸੀਆਈਏ ਇੰਸਪੈਕਟਰ ਵਿਜੇ ਕੁਮਾਰ ਨੇ ਕਾਂਗਰਸੀ ਵਿਧਾਇਕਾਂ ਦੇ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਸੀਆਈਏ ਇੰਸਪੈਕਟਰ ਨੇ ਚਿਤਾਵਨੀ ਵੀ ਦਿੱਤੀ ਹੈ ਕਿ, ਜੇਕਰ ਦੋਸ਼ ਸਾਬਿਤ ਹੁੰਦੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਹਰ ਸਜਾ ਭੁਗਤਣ ਲਈ ਤਿਆਰ ਹਨ।
ਸੀਆਈਏ ਇੰਸਪੈਕਟਰ ਵਿਜੇ ਕੁਮਾਰ ਦਾ ਕਹਿਣਾ ਹੈ ਕਿ, ਉਹ ਕਿਸੇ ਵੀ ਗਲਤ ਕੰਮ ਨੂੰ ਕਰਨ ਲਈ ਹਾਮੀ ਨਹੀਂ ਭਰਦੇ ਹਨ। ਉਹ ਹਮੇਸ਼ਾ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਆਏ ਹਨ ਤੇ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ, ਮੇਰੇ ਉੱਤੇ ਲਾਏ ਸਾਰੇ ਇਲਜਾਮ ਬੇਬੁਨਿਆਦ ਹਨ।

Leave a Reply

Your email address will not be published. Required fields are marked *