ਲੁਧਿਆਣਾ- ਲੁਧਿਆਣਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਲੁਧਿਆਣਾ ਨੇ ਦੋ ਦਿਨ ਪਹਿਲਾਂ ਹੋਏ ਡਬਲ ਮਰਡਰ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਵਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜੋ ਕਿ ਬਜ਼ੁਰਗ ਦੰਪਤੀ ਦੇ ਵੱਡੇ ਬੇਟੇ ਦਾ ਸਾਲਾ ਸੀ। ਦੋਸ਼ੀ ਐੱਨਆਰਆਈ ਹੈ ਅਤੇ ਪੁਰਾਣੇ ਪਰਿਵਾਰਕ ਝਗੜੇ ਦੇ ਚੱਲਦਿਆਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
Also Read: ਹਰਿਆਣਾ ਤੋਂ ਤਜਿੰਦਰਪਾਲ ਬੱਗਾ ਨੂੰ ਲੈ ਦਿੱਲੀ ਪੁਲਿਸ ਰਵਾਨਾ, ਹਾਈਕੋਰਟ ਪਹੁੰਚੀ ਪੰਜਾਬ ਪੁਲਿਸ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਜਿਸ ਵਿੱਚ ਪੁਲਿਸ ਦੁਆਰਾ ਦੋ ਦਿਨ ਪਹਿਲਾਂ ਹੋਏ ਬਜ਼ੁਰਗ ਜੋੜੇ ਦੇ ਕਾਤਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਬਜ਼ੁਰਗ ਜੋੜੇ ਦੇ ਵੱਡੇ ਬੇਟੇ ਦਾ ਸਾਲਾ ਹੈ। ਜੋ ਕਿ ਐੱਨਆਰਆਈ ਹੈ ਅਤੇ ਪਹਿਲਾਂ ਹੋਏ ਪਰਿਵਾਰਕ ਵਿਵਾਦ ਦੇ ਕਾਰਨ ਮਨ ਵਿੱਚ ਰੰਜਿਸ਼ ਵਿੱਚ ਰੱਖੀ ਬੈਠਾ ਸੀ। ਜਿਸ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੇ ਬੈਗ ਵਿਚ ਦਸਤਾਨੇ ਪਾ ਕੇ ਰੱਖੇ ਹੋਏ ਸਨ ਅਤੇ ਕਾਫ਼ੀ ਸਮਾਂ ਪਹਿਲਾਂ ਖਰੀਦੇ ਹੋਏ ਚਾਕੂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਰ ਕਤਲ ਕਰਨ ਤੋਂ ਬਾਅਦ ਉਸ ਤੋਂ ਗੇਟ ਨਾ ਖੁੱਲਿਆ ਜਿਸ ਕਾਰਨ ਉਸਨੂੰ ਕੰਧ ਟੱਪਣੀ ਪਈ।
Also Read: ਅੰਮ੍ਰਿਤਸਰ ਦੀ ਸੈਂਟਰਲ ਬੈਂਕ ‘ਚ ਦਿਨ ਦਿਹਾੜੇ ਪਿਸਤੌਲ ਦੀ ਨੋਕ ‘ਤੇ 6 ਲੱਖ ਰੁਪਏ ਦੀ ਲੁੱਟ

