Police Recruitment: ਚੰਡੀਗੜ੍ਹ ਪੁਲਿਸ ’ਚ 700 ਕਾਂਸਟੇਬਲ ਭਰਤੀ ਲਈ ਹੁਣ ਇਸ ਤਰੀਕ ਤੋਂ ਕਰ ਸਕਦੇ ਹੋ ਅਪਲਾਈ

 ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਵਿਭਾਗ ’ਚ ਕਾਂਸਟੇਬਲ ਦੇ 700 ਅਹੁਦਿਆਂ ’ਤੇ ਭਰਤੀ ਪ੍ਰਕਿਰਿਆ ਸ਼ੈਡਿਊਲ ’ਚ ਕੁਝ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਪਹਿਲੀ ਜੂਨ…

 ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਵਿਭਾਗ ’ਚ ਕਾਂਸਟੇਬਲ ਦੇ 700 ਅਹੁਦਿਆਂ ’ਤੇ ਭਰਤੀ ਪ੍ਰਕਿਰਿਆ ਸ਼ੈਡਿਊਲ ’ਚ ਕੁਝ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਪਹਿਲੀ ਜੂਨ 2023 ਤੋਂ ਪੁਲਿਸ ਵਿਭਾਗ ਦੀ ਵੈੱਬਸਾਈਟ ’ਤੇ ਆਨਲਾਈਨ ਅਪਲਾਈ ਕਰ ਸਕੋਗੇ।

27 ਮਈ ਭਾਵ ਅੱਜ ਤੋਂ ਕਰ ਸਕਦੈ ਹੋ ਅਪਲਾਈ 

ਪੁਲਿਸ ਵਿਭਾਗ ਨੇ ਪਹਿਲਾਂ 27 ਮਈ ਤੋਂ ਅਪਲਾਈ ਕਰਨ ਦੀ ਮਿਤੀ ਤੈਅ ਕੀਤੀ ਸੀ, ਪਰ ਪੁਲਿਸ ਵਿਭਾਗ ਵੱਲੋਂ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦਿੰਦਿਆਂ ਬਿਨੈ ਦੀ ਤਰੀਕ ’ਚ ਬਦਲਾਅ ਕੀਤਾ ਹੈ। 22 ਜੂਨ ਬਿਨੈ ਕਰਨ ਦੀ ਆਖ਼ਰੀ ਤਰੀਕ ਹੋਵੇਗੀ। ਦੇਸ਼ ਭਰ ਤੋਂ 18 ਤੋਂ 25 ਸਾਲ ਦੀ ਉਮਰ ਦੇ ਸਰੀਰਕ ਤੌਰ ’ਤੇ ਫਿੱਟ ਨੌਜਵਾਨ ਭਰਤੀ ’ਚ ਹਿੱਸਾ ਲੈ ਸਕਣਗੇ।

ਅੱਠ ਸਾਲਾਂ ਬਾਅਦ ਕਾਂਸਟੇਬਲ ਦੀ ਭਰਤੀ

ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ’ਚ ਕਰੀਬ ਅੱਠ ਸਾਲਾਂ ਬਾਅਦ ਕਾਂਸਟੇਬਲ ਦੀ ਭਰਤੀ ਹੋਣ ਜਾ ਰਹੀ ਹੈ। ਪੁਲਿਸ ਵਿਭਾਗ ਨੇ ਅਕਤੂਬਰ ਤਕ ਭਰਤੀ ਪ੍ਰਕਿਰਿਆ ਪੂਰੀ ਕਰਨ ਦਾ ਟੀਚਾ ਰੱਖਿਆ ਹੈ।

Leave a Reply

Your email address will not be published. Required fields are marked *