ਐਕਸ਼ਨ ਮੋਡ ‘ਚ UP ਪੁਲਿਸ, ਲਖੀਮਪੁਰ ਮਾਮਲੇ ‘ਚ ਕੀਤੀ ਇਹ ਕਾਰਵਾਈ

ਲਖਨਊ – ਯੂ.ਪੀ. ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ‘ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਦੋਸ਼ੀ ਬੇਟੇ ਆਸ਼ੀਸ਼ ਮਿਸ਼ਰਾ…

ਲਖਨਊ – ਯੂ.ਪੀ. ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ‘ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਦੋਸ਼ੀ ਬੇਟੇ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਇਹੀ ਨਹੀਂ, ਯੂ.ਪੀ. ਪੁਲਸ ਨੇ ਮੰਤਰੀ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਉਨ੍ਹਾਂ ਦੇ ਬੇਟੇ ਤੋਂ ਪੁੱਛਗਿੱਛ ਦਾ ਨੋਟਿਸ ਚਿਪਕਾ ਦਿੱਤਾ ਹੈ। 

Also Read: ਛੱਤੀਸਗੜ੍ਹ : ਪ੍ਰੋਗਰਾਮ ’ਚ ਭੋਜਨ ਖਾਣ ਮਗਰੋਂ 50 ਬੱਚਿਆਂ ਸਮੇਤ 100 ਲੋਕ ਬੀਮਾਰ

‘ਲਖੀਮਪੁਰ ਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਹਾਜ਼ਰ ਹੋਣ’ ਮੰਤਰੀ ਅਜੇ ਮਿਸ਼ਰਾ ਦੇ ਘਰ ‘ਤੇ ਇਹ ਨੋਟਿਸ ਲੱਗਾ ਹੋਇਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹੁਣ ਪੁਲਿਸ ਨੇ ਪੁੱਛਗਿੱਛ ਲਈ ਕੱਲ ਸਵੇਰੇ 10 ਵਜੇ ਬੁਲਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ ਵਿੱਚ ਪੁਲਿਸ ਦੀ ਹੁਣ ਤੱਕ ਨਾ-ਸਰਗਰਮੀ ਕਾਰਨ ਵਿਰੋਧੀ ਧਿਰ ਨੇ ਪੁਲਿਸ ‘ਤੇ ਹਾਈਪ੍ਰੋਫਾਈਲ ਦੋਸ਼ੀ ਨੂੰ ‘ਸੁਰੱਖਿਆ ਦੇਣ’ ਦਾ ਇਲਜ਼ਾਮ ਲਗਾਇਆ ਸੀ। 

Also Read: ਕਰੂਜ਼ ਡਰੱਗ ਮਾਮਲਾ : ਆਰੀਅਨ ਖਾਨ ਸਮੇਤ 8 ਦੋਸ਼ੀ ਨਿਆਇਕ ਹਿਰਾਸਤ ‘ਚ ਭੇਜੇ

ਲਖਨਊ ਜ਼ੋਨ ਆਈ.ਜੀ. ਲਕਸ਼‍ਮੀ ਸਿੰਘ ਨੇ ਦੱਸਿਆ, ਆਸ਼ੀਸ਼ ਮਿਸ਼ਰਾ ਨੂੰ ਸੰਮਨ ਜਾਰੀ ਕੀਤਾ ਹੈ। ਉਸ ਨੂੰ ਜਲ‍ਦ ਤੋਂ ਜਲ‍ਦ ਪੁੱਛਗਿੱਛ ਲਈ ਪੇਸ਼ ਹੋਣ ਨੂੰ ਕਿਹਾ ਗਿਆ ਹੈ। ਯੂ.ਪੀ. ਪੁਲਿਸ ਵਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਵਿੱਚ ਆਸ਼ੀਸ਼ ਮਿਸ਼ਰਾ ਨੂੰ ਕਤਲ ਅਤੇ ਲਾਪਰਵਾਹੀ ਦਾ ਦੋਸ਼ੀ ਬਣਾਇਆ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਹੁਣ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।

Also Read: ਵੱਡੀ ਖਬਰ: ਨਵਜੋਤ ਸਿੱਧੂ ਨੂੰ ਮਿਲੀ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ

Leave a Reply

Your email address will not be published. Required fields are marked *