ਗੁਰਦਾਸਪੁਰ ‘ਚ ਪੁਲਿਸ ਅਧਿਕਾਰੀ ਦਾ ਕਾਰਨਾਮਾ: ਤੇਜ਼ ਰਫ਼ਤਾਰ ਕਾਰ ਟਰਾਂਸਫਾਰਮਰ ਨਾਲ ਟਕਰਾਈ, ਲੱਖਾਂ ਦਾ ਨੁਕਸਾਨ ਤੇ ਇਲਾਕੇ ‘ਚ ਹਨੇਰਾ

ਗੁਰਦਾਸਪੁਰ : ਗੁਰਦਾਸਪੁਰ ਦੇ ਪ੍ਰੇਮ ਨਗਰ ਰੋਡ ‘ਤੇ ਦੇਰ ਰਾਤ ਉਸ ਸਮੇਂ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ. (ASI) ਨੇ…

ਗੁਰਦਾਸਪੁਰ ਦੇ ਪ੍ਰੇਮ ਨਗਰ ਰੋਡ 'ਤੇ ਦੇਰ ਰਾਤ ਉਸ ਸਮੇਂ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ. (ASI) ਨੇ ਆਪਣੀ ਤੇਜ਼ ਰਫ਼ਤਾਰ

ਗੁਰਦਾਸਪੁਰ : ਗੁਰਦਾਸਪੁਰ ਦੇ ਪ੍ਰੇਮ ਨਗਰ ਰੋਡ ‘ਤੇ ਦੇਰ ਰਾਤ ਉਸ ਸਮੇਂ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ. (ASI) ਨੇ ਆਪਣੀ ਤੇਜ਼ ਰਫ਼ਤਾਰ ਕਾਰ ਸਿੱਧੀ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਵਿੱਚ ਜਾ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਖੰਭਾ ਤੇ ਦੋਵੇਂ ਟਰਾਂਸਫਾਰਮਰ ਡਿੱਗ ਕੇ ਚਕਨਾਚੂਰ ਹੋ ਗਏ, ਜਿਸ ਕਾਰਨ ਅੱਧੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਅਧਿਕਾਰੀ ਕਾਰ ਨੂੰ ਬੇਕਾਬੂ ਰਫ਼ਤਾਰ ਵਿੱਚ ਚਲਾ ਰਿਹਾ ਸੀ।

ਸ਼ਰਾਬੀ ਹੋਣ ਦੇ ਦੋਸ਼ਾਂ ‘ਤੇ ਲੋਕਾਂ ਤੇ ਪੁਲਿਸ ‘ਚ ਤਿੱਖੀ ਬਹਿਸ

ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਕਾਰ ਚਲਾ ਰਿਹਾ ਪੁਲਿਸ ਅਧਿਕਾਰੀ ਸ਼ਰਾਬੀ ਹਾਲਤ ਵਿੱਚ ਸੀ। ਜਦੋਂ ਥਾਣਾ ਸਦਰ ਦੇ ਐਸ.ਐਚ.ਓ. ਅਮਨਦੀਪ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ, ਤਾਂ ਲੋਕਾਂ ਦੀ ਉਨ੍ਹਾਂ ਨਾਲ ਖੂਬ ਬਹਿਸਬਾਜ਼ੀ ਹੋਈ। ਲੋਕਾਂ ਦੀ ਮੰਗ ਸੀ ਕਿ ਉਕਤ ਪੁਲਿਸ ਮੁਲਾਜ਼ਮ ਦਾ ਮੈਡੀਕਲ ਮੁਲਾਹਜਾ ਉਨ੍ਹਾਂ ਦੀ ਮੌਜੂਦਗੀ ਵਿੱਚ ਕਰਵਾਇਆ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਦੂਜੇ ਪਾਸੇ, ਗੁਰੂ ਨਾਨਕ ਸਿੰਘ ਚੌਕੀ ਦੇ ਇੰਚਾਰਜ ਵਜੋਂ ਆਪਣੀ ਪਛਾਣ ਦੱਸਣ ਵਾਲੇ ਉਕਤ ਅਧਿਕਾਰੀ ਨੇ ਸ਼ਰਾਬ ਪੀਣ ਤੋਂ ਇਨਕਾਰ ਕੀਤਾ ਹੈ।

ਪਾਵਰਕੌਮ ਨੂੰ 7-8 ਲੱਖ ਦਾ ਫਟਕਾ

ਪਾਵਰਕੌਮ ਦੇ ਜੇ.ਈ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਵਿਭਾਗ ਨੂੰ ਕਰੀਬ 7 ਤੋਂ 8 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਟਰਾਂਸਫਾਰਮਰ ਤੇ ਖੰਭੇ ਟੁੱਟਣ ਕਾਰਨ ਦੋ ਫੀਡਰ ਪ੍ਰਭਾਵਿਤ ਹੋਏ ਹਨ, ਜਿਸ ਕਰਕੇ ਅੱਧੇ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਨੁਕਸਾਨ ਦੀ ਭਰਪਾਈ ਲਈ ਉਹ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦੇਣਗੇ ਤਾਂ ਜੋ ਜ਼ਿੰਮੇਵਾਰ ਅਧਿਕਾਰੀ ਤੋਂ ਨੁਕਸਾਨ ਦੀ ਵਸੂਲੀ ਕੀਤੀ ਜਾ ਸਕੇ।

ਪੁਲਿਸ ਦੀ ਲਾਪਰਵਾਹੀ ‘ਤੇ ਲੋਕਾਂ ਦਾ ਰੋਸ

ਇਲਾਕੇ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਮਹਿਜ਼ ਤਿੰਨ ਦਿਨ ਪਹਿਲਾਂ ਵੀ ਇੱਕ ਹੋਰ ਪੁਲਿਸ ਅਧਿਕਾਰੀ ਨੇ ਇੱਕ ਸਬਜ਼ੀ ਵਾਲੀ ਰੇਹੜੀ ਨੂੰ ਟੱਕਰ ਮਾਰ ਕੇ ਇੱਕ ਗਰੀਬ ਨੂੰ ਜ਼ਖ਼ਮੀ ਕਰ ਦਿੱਤਾ ਸੀ। ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਕੀ ਪੁਲਿਸ ਦੇ ਅਧਿਕਾਰੀ ਹੁਣ ਕਾਨੂੰਨ ਦੀਆਂ ਧੱਜੀਆਂ ਉਡਾਉਣਗੇ? ਪੁਲਿਸ ਪ੍ਰਸ਼ਾਸਨ ਲਈ ਇਹ ਘਟਨਾਵਾਂ ਵੱਡੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਨਾਭਾ ਨਗਰ ਕੌਂਸਲ ‘ਚ ਹੰਗਾਮਾ: ਵੋਟਰ ਸੂਚੀ ਦੀ ਕਟਾਈ ਦੌਰਾਨ ‘ਆਪ’ ਕੌਂਸਲਰ ਅਤੇ ਭਾਜਪਾ ਆਗੂ ਆਹਮੋ-ਸਾਹਮਣੇ, ਇੱਕ ਦੂਜੇ ‘ਤੇ ਲੱਗੇ ਦੋਸ਼
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *