ਪੁਲਿਸ ਯਾਦਗਾਰੀ ਦਿਵਸ : PAP ਜਲੰਧਰ ਵਿਖੇ ਉਪ ਮੁੱਖਮੰਤਰੀ ਨੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਨਜਲੀ 

ਜਲੰਧਰ : ਪੰਜਾਬ ਦੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਪੁਲਿਸ ਯਾਦਗਾਰੀ ਦਿਵਸ ਮੌਕੇ ਜਲੰਧਰ ਪਹੁੰਚੇ ਹਨ। ਪੁਲਿਸ ਯਾਦਗਾਰੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਪੀਏਪੀ…

ਜਲੰਧਰ : ਪੰਜਾਬ ਦੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਪੁਲਿਸ ਯਾਦਗਾਰੀ ਦਿਵਸ ਮੌਕੇ ਜਲੰਧਰ ਪਹੁੰਚੇ ਹਨ। ਪੁਲਿਸ ਯਾਦਗਾਰੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਪੀਏਪੀ ਜਲੰਧਰ ਕੈਂਟ ‘ਚ ਕਰਵਾਇਆ ਗਿਆ ਹੈ।ਜਿਥੇ ਮੁੱਖ ਮਹਿਮਾਨ ਦੇ ਤੌਰ ‘ਤੇ ਸੁਖਜਿੰਦਰ ਰੰਧਾਵਾ ਨੇ ਸ਼ਿਰਕਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਪੁਲਿਸ ਦੇ ਜਾਵਾਨਾਂ ਨੂੰ ਸ਼ਰਧਾਨਜਲੀ ਭੇਂਟ ਕੀਤੀ।


ਦੱਸਣਯੋਗ ਹੈ ਕਿ ਸਾਲ 1959 ‘ਚ ਚੀਨ ਦੇ ਬਾਰਡਰ ਲੱਦਾਖ ‘ਚ 21 ਅਕਤੂਬਰ ਨੂੰ ਹੀ ਚੀਨੀ ਸੇਨਾ ਦੇ ਵੱਲੋਂ ਭਾਰਤੀ ਟੁਕੜੀ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੁਲਿਸ ਦੇ ਕਈ ਜਵਾਨ ਸ਼ਹੀਦ ਹੋਏ ਸਨ।

ਪੁਲਿਸ ਦੇ ਜਵਾਨਾਂ ਦੀ ਯਾਦ ਵਿਚ ਹੀ ਇਹ ਦਿਨ ਪੁਲਿਸ ਯਾਦਗਾਰੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਭਾਰਤ ਵਿਚ ਪੁਲਿਸ ਹੈਡ ਕਵਾਰਟਰਾਂ ‘ਤੇ ਹੀ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *