ਭੋਪਾਲ: ਮੱਧ ਪ੍ਰਦੇਸ਼ ਦੇ ਭਿੰਡ ਖੇਤਰ ਵਿਚ ਭਾਰਤੀ ਹਵਾਈ ਫੌਜ ਦਾ ਇਕ ਜਹਾਜ਼ ਕ੍ਰੈਸ਼ ਹੋ ਜਾਣ ਦੀ ਖਬਰ ਹੈ ਪਰ ਇਸ ਘਟਨਾ ਦੌਰਾਨ ਪਾਇਲਟ ਬਿਲਕੁੱਲ ਸੁਰੱਖਿਅਤ ਹੈ। ਜਹਾਜ਼ ਕ੍ਰੈਸ਼ ਹੋ ਕੇ ਖੇਤ ਵਿਚ ਡਿੱਗਿਆ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਵੱਲ ਰਵਾਨਾ ਹੋ ਗਏ ਹਨ। ਇਹ ਭਿੰਡ ਦੇ ਦੇਹਾਤ ਥਾਣਾ ਖੇਤਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
Madhya Pradesh | Indian Air Force’s trainer aircraft crashes in Bhind, pilot injured: Bhind SP Manoj Kumar Singh
Details awaited pic.twitter.com/nOlCRGU1D5
— ANI (@ANI) October 21, 2021
ਏਐੱਨਆਈ ਮੁਤਾਬਕ ਭਿੰਡ ਐੱਸਪੀ ਮਨੋਜ ਕੁਮਾਰ ਸਿੰਘ ਨੇ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਿੰਡ ਵਿਚ ਭਾਰਤੀ ਹਵਾਈ ਫੌਜ ਦਾ ਟ੍ਰੇਨਰ ਜਹਾਜ਼ ਕ੍ਰੈਸ਼ ਹੋਇਆ ਹੈ, ਇਸ ਹਾਦਸੇ ਵਿਚ ਪਾਇਲਟ ਜ਼ਖਮੀ ਹੈ।
ਦੱਸ ਦਈਏ ਕਿ ਪਾਇਲਟ ਨੂੰ ਜ਼ਖਮੀ ਹਾਲਤ ਵਿਚ ਐਂਬੂਲੈਂਸ ਰਾਹੀਂ ਹਸਪਤਾਲ ਭੋਜਿਆ ਗਿਆ ਹੈ। ਉਥੇ ਹੀ ਮੌਕੇ ਉੱਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



