ਜਿਸ ਜੇਸੀਬੀ ਦੇ ਸਹਾਰੇ ਰੋਕਿਆ ਸੀ ਪੁਲਿਸ ਦਾ ਰਾਹ, ਹੁਣ ਪੁਲਿਸ ਨੇ ਵੀ ਵਿਕਾਸ ਦੁਬੇ ਤੋਂ ਲਿਆ ਇਸੇ ਜੇਸੀਬੀ ਨਾਲ ਬਦਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੂਪੀ ਦੇ ਕਾਨਪੁਰ ਵਿਚ 8 ਪੁਲਿਸਕਰਮੀਆਂ ਦੀ ਜਾਨ ਲੈਣ ਵਾਲਾ ਗੈਂਗਸਟਰ ਵਿਕਾਸ ਦੁਬੇ ਅਤੇ ਉਸਦੇ ਸਾਥੀ ਇਸ ਵੇਲੇ ਫਰਾਰ ਚੱਲ ਰਹੇ ਹਨ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੂਪੀ ਦੇ ਕਾਨਪੁਰ ਵਿਚ 8 ਪੁਲਿਸਕਰਮੀਆਂ ਦੀ ਜਾਨ ਲੈਣ ਵਾਲਾ ਗੈਂਗਸਟਰ ਵਿਕਾਸ ਦੁਬੇ ਅਤੇ ਉਸਦੇ ਸਾਥੀ ਇਸ ਵੇਲੇ ਫਰਾਰ ਚੱਲ ਰਹੇ ਹਨ, ਜਿਨ੍ਹਾਂ ਦੀ ਭਾਲ ਵਿਚ ਪੁਲਿਸ ਦੀਆਂ ਕਈਂ ਟੀਮਾਂ ਨੂੰ ਲਗਾਇਆ ਗਿਆ ਹੈ ਪਰ ਉੱਥੇ ਹੀ ਕਾਨਪੁਰ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਵਿਕਾਸ ਦੇ ਘਰ ਨੂੰ ਜੇਸੀਬੀ ਰਾਹੀਂ ਢਹਿ ਢੇਰੀ ਕਰ ਦਿੱਤਾ ਹੈ। ਇਸ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਜਿਸ ਜੇਸੀਬੀ ਨੂੰ ਵਿਕਾਸ ਦੁਬੇ ਨੇ ਰੇਡ ਮਾਰਨ ਆਈ ਪੁਲਿਸ ਦੀ ਟੀਮ ਨੂੰ ਘੇਰਨ ਲਈ ਵਰਤਿਆ ਸੀ ਹੁਣ ਉਸਦੇ ਘਰ ਨੂੰ ਤੋੜਨ ਲਈ ਵੀ ਪੁਲਿਸ ਨੇ ਇਹੀ ਜੇਸੀਬੀ ਵਰਤੀ ਹੈ।

ਪੁਲਿਸ ਨੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਵਿਕਾਸ ਦੁਬੇ ਦੇ ਘਰ ਵਿਚ ਮੌਜੂਦ ਸਾਰੇ ਸਮਾਨ ਨੂੰ ਜਬਜ਼ ਕਰ ਲਿਆ ਹੈ। ਇਸ ਤੋਂ ਇਲਾਵਾ ਉਸ ਦੀ ਸਾਰੀ ਪ੍ਰਾਪਟੀ ਅਟੈਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਖਾਤੇ ਵੀ ਸੀਜ਼ ਕੀਤੇ ਜਾਣਗੇ। ਵਿਕਾਸ ਦਾ ਇਹ ਘਰ ਸਿਕਊਰਿਟੀ ਨਾਲ ਲੈਸ ਕਿਲ੍ਹੇ ਦੀ ਤਰ੍ਹਾ ਦਾ ਸੀ। ਜੇਲ੍ਹ ਦੀ ਤਰ੍ਹਾ ਲੰਬੀਆਂ ਚੋੜੀਆਂ ਦਵਾਰਾਂ ਬਣਾਈਆਂ ਗਈਆਂ ਸਨ ਅਤੇ ਚਾਰੇ ਪਾਸਿਓ ਕੰਡੇਦਾਰ ਤਾਰਾ ਦਾ ਘਿਰਾਵ ਕੀਤਾ ਗਿਆ ਸੀ।

ਘਰ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਜੇਕਰ ਕੋਈ ਪਰਿੰਦ ਵੀ ਫਰ ਮਾਰੇ ਤਾਂ ਵਿਕਾਸ ਨੂੰ ਪਲਕ ਝਪਕਦੇ ਹੀ ਇਸ ਦੀ ਖਬਰ ਲੱਗ ਜਾਂਦੀ ਸੀ। ਘਰ ਵਿਚ 50 ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਸਨ। ਉੱਥੇ ਹੀ ਚੌਬੇਪੁਰ ਮੁੱਠਭੇੜ ਵਿਚ ਚੌਬੇਪੁਰ ਥਾਣੇ ਦੇ ਇੰਸਪੈਕਟਰ ਵਿਨੈ ਤਿਵਾਰੀ ਦੀ ਭੂਮਿਕਾ ਸ਼ੱਕੀ ਮੰਨਦੇ ਹੋਏ ਉਸਨੂੰ ਤਤਕਾਲ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਦਰਅਸਲ ਵਿਕਾਸ ਦੀ ਕਾਲ ਡਿਟੇਲ ਤੋਂ ਇੰਸਪੈਕਟਰ ਸਮੇਤ ਕਈ ਪੁਲਿਸਵਾਲਿਆਂ ਦੇ ਫੋਨ ਨੰਬਰ ਮਿਲੇ ਸਨ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਤੋਂ ਇਲਾਵਾ ਦੁਬੇ ਦੇ ਪਿਤਾ ਨੂੰ ਵੀ ਗਿਰਫਤਾਰ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਵੀਰਵਾਰ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੁਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ।ਉੱਥੇ ਹੀ ਇਸ ਪੂਰੀ ਕਾਰਵਾਈ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਉਸ ਦੇ ਸਾਥੀ ਅਤੁਲ ਦੁਬੇ ਨੂੰ ਢੇਰ ਕਰ ਦਿੱਤਾ ਸੀ। ਜਦਕਿ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਦੀ ਤਲਾਸ਼ ਤੇਜ਼ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *