ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਜਧਾਨੀ ਦਿੱਲੀ ਤੋਂ ਇਕ ਦਿਲ ਦਹਿਲਾਉਣ ਵਾਲੀ ਸੜਕ ਦੁਰਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਇੱਥੋਂ ਦੇ ਚਿੱਲਾ ਪਿੰਡ ਵਿਚ ਸ਼ੁੱਕਰਵਾਰ ਸ਼ਾਮ ਨੂੰ ਨਸ਼ੇ ਵਿਚ ਧੁੱਤ ਇਕ ਪੁਲਿਸਕਰਮੀ ਨੇ ਸੜਕ ਉੱਤੇ ਜਾ ਰਹੀ ਮਹਿਲਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਉਸਨੂੰ ਗੱਡੀ ਨਾਲ ਕੁਚਲਦੇ ਹੋਏ ਅੱਗੇ ਨਿਕਲ ਗਿਆ।
#WATCH Delhi: A car ran over a woman near Chilla Village in Delhi yesterday. Police say, "The accused is a Sub-Inspector; he was under the influence of alcohol at the time of incident. He has been arrested. Injured is undergoing treatment at hospital." pic.twitter.com/SfJdGQ7pHa
— ANI (@ANI) July 4, 2020
ਖਬਰ ਏਜੰਸੀ ਏਐਨਆਈ ਦੁਆਰਾ ਸ਼ੇਅਰ ਕੀਤੀ ਇਸ ਘਟਨਾ ਦੇ ਸੀਸੀਟੀਵੀ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਆਰੋਪ ਪੁਲਿਸਕਰਮੀ ਪਹਿਲਾਂ ਆਪਣੇ ਚਿੱਟੇ ਰੰਗ ਦੀ ਕਾਰ ਨਾਲ ਮਹਿਲਾ ਨੂੰ ਟੱਕਰ ਮਾਰਦਾ ਹੈ ਜਿਸ ਤੋਂ ਬਾਅਦ ਇਹ ਔਰਤ ਹੇਠਾਂ ਡਿੱਗ ਜਾਂਦੀ ਹੈ। ਇਹ ਵੇਖ ਆਸ-ਪਾਸ ਖੜ੍ਹੇ ਲੋਕ ਔਰਤ ਨੂੰ ਚੁੱਕਣ ਲਈ ਅਜੇ ਇੱਕਠੇ ਹੀ ਹੁੰਦੇ ਹਨ, ਇੰਨੇ ਨੂੰ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋਇਆ ਪੁਲਿਸ ਕਰਮੀ ਮਹਿਲਾ ਨੂੰ ਗੱਡੀ ਨਾਲ ਕੁੱਚਲਦਾ ਹੋਇਆ ਅੱਗੇ ਤੱਕ ਲਿਜਾਂਦਾ ਹੈ ਅਤੇ ਮੌਕੇ ਤੋਂ ਰੱਫੂ ਚੱਕਰ ਹੋ ਜਾਂਦਾ ਹੈ।ਇੱਕਠੇ ਹੋਏ ਲੋਕ ਉਸ ਗੱਡੀ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦੇ ਹਨ ਪਰ ਕਾਰ ਦੀ ਗਤੀ ਤੇਜ਼ ਹੋ ਜਾਣ ਕਰਕੇ ਉਹ ਅਸਫਲ ਰਹਿੰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਖੂਬ ਵਾਇਰਲ ਹੋ ਰਿਹਾ ਹੈ। ਉੱਥੇ ਹੀ ਜਾਂਚ ਵਿਚ ਇਸ ਆਰੋਪੀ ਪੁਲਿਸਕਰਮੀ ਦੀ ਪਹਿਚਾਣ ਪੁਲਿਸ ਨੇ ਸਬ-ਇੰਸਪੈਕਟਰ ਦੇ ਰੂਪ ਵਿਚ ਕੀਤੀ ਹੈ ਜੋ ਕਿ ਘਟਨਾ ਦੌਰਾਨ ਪੂਰੀ ਤਰ੍ਹਾ ਸ਼ਰਾਬ ਦੇ ਨਸ਼ੇ ਵਿਚ ਟੱਲੀ ਸੀ। ਪੁਲਿਸ ਨੇ ਆਰੋਪੀ ਨੂੰ ਗਿਰਫਤਾਰ ਕਰ ਲਿਆ ਹੈ ਜਦਕਿ ਮਹਿਲਾ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
