ਚੰਡੀਗੜ੍ਹ ‘ਚ ਬੰਬੀਹਾ ਗੈਂਗ ‘ਤੇ ਪੁਲਿਸ ਦਾ ਸ਼ਿਕੰਜਾ, ਦੋ ਗੁਰਗੇ ਕੀਤੇ ਗ੍ਰਿਫ਼ਤਾਰ

Chandigarh Police Arrested Bambiha Gang Members: ਪੁਲਿਸ ਵੱਲੋਂ ਗੈਂਗਸਟਰਾਂ ਉੱਤੇ ਨੱਥ ਪਾਉਣ ਲਈ ਮੁਹਿੰਮ ਆਰੰਭੀ ਹੋਈ ਹੈ। ਪੁਲਿਸ ਵੱਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਹਰ…

Chandigarh Police Arrested Bambiha Gang Members: ਪੁਲਿਸ ਵੱਲੋਂ ਗੈਂਗਸਟਰਾਂ ਉੱਤੇ ਨੱਥ ਪਾਉਣ ਲਈ ਮੁਹਿੰਮ ਆਰੰਭੀ ਹੋਈ ਹੈ। ਪੁਲਿਸ ਵੱਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਹੁਣ ਦਵਿੰਦਰ ਬੰਬੀਹਾ ਗੈਂਗ ‘ਤੇ ਚੰਡੀਗੜ੍ਹ ਪੁਲਿਸ ਲਗਾਤਾਰ ਸ਼ਿਕੰਜਾ ਕਸ ਰਹੀ ਹੈ। ਆਪਰੇਸ਼ਨ ਸੈੱਲ ਵੱਲੋਂ ਹੀ ਬੰਬੀਹਾ ਗੈਂਗ  ਦੇ ਗੁਰਗੇ ਦਬੋਚੇ ਜਾ ਰਹੇ ਹਨ। ਆਪਰੇਸ਼ਨ ਸੈੱਲ ਨੇ ਇੱਕ ਵਾਰ ਫਿਰ ਗੈਂਗ ਦੇ 2 ਹੋਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਗ੍ਰਿਫ਼ਤਾਰ ਕਾਬੂ ਕੀਤੇ ਮੈਂਬਰਾਂ ‘ਚੋਂ ਇਕ ਦੀ ਪਛਾਣ ਸਾਹਿਲ ਉਰਫ਼ ਮੁਕੁਲ ਰਾਣਾ (26) ਵਾਸੀ ਪਿੰਡ ਮਲੋਆ ਤੇ ਦੂਜੇ ਦੀ ਚਾਟ ਮੁਹੱਲਾ ਸੈਕਟਰ 45 ਦੇ ਜਿੰਮੀ ਬਾਂਸਲ (29) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਸਾਹਿਲ ਨੂੰ 28 ਮਾਰਚ ਨੂੰ ਇਕ ਪਿਸਤੌਲ-ਮੈਗਜ਼ੀਨ ਤੇ 8 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਜਿੰਮੀ ਨੂੰ 30 ਮਾਰਚ ਨੂੰ ਇੱਕ ਦੇਸੀ ਪਿਸਤੌਲ ਤੇ 2 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਦੇ ਆਪ੍ਰਰੇਸ਼ਨ ਸੈੱਲ ਨੇ ਹੁਣ ਤਕ ਬੰਬੀਹਾ ਗੈਂਗ ਦੇ ਕੁੱਲ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

Leave a Reply

Your email address will not be published. Required fields are marked *