Amritpal Singh video released: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਅੰਮ੍ਰਿਤਪਾਲ ਨੇ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨ ਉਸ ਵੱਲੋਂ ਸੰਗਤ ਦੇ ਮੁਖਾਤਿਬ ਹੋਣ ਲਈ ਜੋ ਵੀਡੀਓ ਬਣਾਈ ਗਈ ਸੀ ਉਸ ਨੂੰ ਕੁੱਝ ਲੋਕ ਪੁਲਿਸ ਦੀ ਕਸਟਡੀ ਨਾਲ ਜੋੜ ਕੇ ਪੇਸ਼ ਕਰ ਰਹੇ ਨੇ ਅਤੇ ਸ਼ੰਕੇ ਪੈਦਾ ਕੀਤੇ ਜਾ ਰਹੇ ਨੇ। ਅੰਮ੍ਰਿਤਪਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਆਜ਼ਾਦ ਹੈ ਅਤੇ ਚੜ੍ਹਦੀਕਲਾ ਵਿੱਚ ਹੈ।
ਗ੍ਰਿਫ਼ਤਾਰੀ ਲਈ ਨਹੀਂ ਰੱਖੀ ਕੋਈ ਸ਼ਰਤ
ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਇਹ ਵੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਉਹ ਨਾਂ ਮਰਨ ਤੋੇਂ ਡਰਦਾ ਹੈ ਅਤੇ ਨਾ ਹੀ ਪੁਲਿਸ ਦੇ ਤਸ਼ੱਦਦ ਤੋਂ । ਉਨ੍ਹਾਂ ਨੇ ਕਿਹਾ ਕਿ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਕੋਈ ਵੀ ਤਸ਼ੱਦਦ ਕਰੇ ਉਸ ਨੂੰ ਕੋਈ ਖੌਫ਼ ਨਹੀਂ ਹੈ।
ਬਗਾਵਤ ਦੇ ਦਿਨ ਕੱਟਣੇ ਬਹੁਤ ਔਖੇ ਨੇ-ਅੰਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਬਗਾਵਤ ਦੇ ਦਿਨ ਕੱਟਣੇ ਬਹੁਤ ਔਖੇ ਹੁੰਦੇ ਹਨ ਪਰ ਉਹ ਵਾਹਿਗੁਰੂ ਦੀ ਕਿਰਪਾ ਨਾਲ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਧਰਮ ਦੇ ਰਸਤੇ ਬਹੁਤ ਔਖੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਨਾਲ ਮੇਰਾ ਕੋਈ ਤਕਰਾਰ ਨਹੀਂ ਹੈ ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਨੇ ਇੱਕਠ ਕਰਕੇ ਵੱਡਾ ਉਦਮ ਕੀਤਾ ਹੈ।
ਸਰਬੱਤ ਖਾਲਸਾ-
ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਵਿੱਚ ਵੱਡਾ ਇੱਕਠ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ।



