ਕੀ ਇਸ ਆਜ਼ਾਦੀ ਦੇ ਮੌਕੇ PM ਮੋਦੀ ਜੰਮੂ ਕਸ਼ਮੀਰ ਚ ਲਹਿਰਾਉਣਗੇ ਤਿਰੰਗਾ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 5 ਅਗਸਤ 2019 ਦਾ ਦਿਨ ਹਰ ਇਕ ਭਾਰਤੀ ਲਈ ਬਹੁਤ ਹੀ ਖਾਸ ਦਿਨ ਸੀ ਕਿਉਕਿ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਲੈਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 5 ਅਗਸਤ 2019 ਦਾ ਦਿਨ ਹਰ ਇਕ ਭਾਰਤੀ ਲਈ ਬਹੁਤ ਹੀ ਖਾਸ ਦਿਨ ਸੀ ਕਿਉਕਿ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਲੈਕੇ ਇਕ ਇਤਿਹਾਸਿਕ ਫੈਸਲਾ ਲਿਆ ਗਿਆ। ਦਸ ਦਈਏ ਕਿ ਗ੍ਰਹਿ ਮੰਤਰੀ ਅਮੀਤ ਸ਼ਾਹ ਵੱਲੋਂ ਸੰਸਦ ਚ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਦਾ ਮਤਾ ਪੇਸ਼ ਕੀਤਾ ਗਿਆ।

PM Modi   ਜਿਸ ਤੋਂ ਬਾਅਦ ਜੰਮੂ ਕਸ਼ਮੀਰ ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਨਾਲ ਹੀ ਨੇਤਾਵਾਂ ਨੂੰ ਨਜਰਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਦਸ ਦਈਏ ਕਿ ਪੇਸ਼ ਕੀਤੇ ਗਏ ਮਤੇ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਵੱਖ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਦੋਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਲੱਦਾਖ ਬੇਸ਼ਕ ਕੇਂਦਰ ਸਾਸ਼ਿਤ ਪ੍ਰਦੇਸ਼ ਬਣ ਗਿਆ ਹੈ ਪਰ ਇੱਥੇ ਵਿਧਾਨਸਭਾ ਨਹੀਂ ਹਵੇਗਾ।

PM Modi

ਜਦਕਿ ਜੰਮੂ ਕਸ਼ਮੀਰ ਚ ਵਿਧਾਨਸਭਾ ਦਿੱਲੀ ਵਰਗੀ ਹੋਵੇਗੀ। ਮੋਦੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਹਰ ਥਾਂ ਤੇ ਸ਼ਲਾਘਾ ਹੋ ਰਹੀ ਹੈ। ਉੱਥੇ ਹੀ ਜੇਕਰ ਇਹ ਮਤਾ ਸਦਨ ਚ ਪਾਸ ਹੋ ਜਾਂਦਾ ਹੈ ਤਾਂ ਰਾਸ਼ਟਰਪਤੀ ਦੇ ਦਖਲਅੰਦਾਜੀ ਹੋ ਜਾਵੇਗੀ। ਇਸ ਤੋਂ ਇਲਾਵਾ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੰਮੂ ਕਸ਼ਮੀਰ ਦਾ ਪਹਿਲਾ ਆਪਣਾ ਝੰਡਾ ਸੀ ਪਰ ਹੁਣ 370 ਤੇ 35 ਏ ਦੇ ਕਮਜੋਰ ਹੋ ਜਾਣ ਤੋਂ ਬਾਅਦ ਉੱਥੇ ਭਾਰਤੀ ਝੰਡਾ ਹੋਵੇਗਾ। ਕੀ ਇਸ ਵਾਰ ਪੀਐੱਮ ਨਰਿੰਦਰ ਮੋਦੀ 15 ਅਗਸਤ ਨੂੰ ਜੰਮੂ ਕਸ਼ਮੀਰ ਚ ਤਿਰੰਗਾ ਲਹਿਰਾਉਣਗੇ। ਇਹ ਸਵਾਲ ਹਰ ਕਿਸੇ ਦੇ ਮੰਨ ਚ ਹੈ।

ਕਿਉਕਿ ਪੀਐੱਮ ਮੋਦੀ ਦਾ ਇਸ ਮਾਮਲੇ ਨੂੰ ਲੈਕੇ ਸੰਘਰਸ਼ ਕਾਫੀ ਲੰਬਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਜੰਮੂ ਕਸ਼ਮੀਰ ਦੀ ਬੀਜੇਪੀ ਯੂਨਿਟ ਵੱਲੋਂ ਪੂਰੇ ਦੇਸ਼ ਚ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਬਣਾਇਆ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਹਰ ਪੰਚਾਇਤ ਜਿਲਾ ਦਫਤਰ ਤੇ ਸਰਕਾਰੀ ਇਮਾਰਤਾਂ ਚ ਤਿਰੰਗਾ ਲਹਿਰਾਇਆ ਜਾਵੇਗਾ।

ਨਾਲ ਹੀ ਵੰਦੇ ਮਾਰਤਮ ਗੀਤ ਨੂੰ ਵੀ ਗਾਇਆ ਜਾਵੇਗਾ। ਸੂਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਜੰਮੂ ਕਸ਼ਮੀਰ ਦਾ ਉਹ ਲਾਲ ਚੌਕ ਵੀ ਸ਼ਾਮਲ ਹੋਵੇਗਾ ਜੋ ਜਿੱਥੇ ਕਈ ਘਟਨਾਵਾਂ ਸਾਹਮਣੇ ਆ ਚੁਕਿਆਂ ਹਨ। ਕਾਬਿਲੇਗੌਰ ਹੈ ਕਿ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਲੈਕੇ ਬੀਜੇਪੀ ਹਮੇਸ਼ਾ ਅੱਗੇ ਰਹੀ ਹੈ। ਜਿਸ ਦੇ ਕਾਰਨ ਉਹਨਾਂ ਨੇ ਇਸ ਕੰਮ ਨੂੰ ਪੂਰਾ ਕਰਨ ਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।

Leave a Reply

Your email address will not be published. Required fields are marked *