Plastic Rain : ਜਾਣੋ ਕੀ ਹੈ ‘ਪਲਾਸਟਿਕ ਮੀਂਹ’ ਸੰਕਟ, ਦੁਨੀਆ ‘ਚ ਪਹਿਲੀ ਵਾਰ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Plastic Rain : ਮੌਸਮ ਵਿਭਾਗ ਵੱਲੋਂ ਅੱਜ ਕੱਲ ਇਕ ਹੋਰ ਸੰਕਟ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਲਾਸਟਿਕ ਦੀ…

Plastic Rain : ਮੌਸਮ ਵਿਭਾਗ ਵੱਲੋਂ ਅੱਜ ਕੱਲ ਇਕ ਹੋਰ ਸੰਕਟ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਲਾਸਟਿਕ ਦੀ ਬਾਰਿਸ਼  ਹੋ ਸਕਦੀ ਹੈ। ਫਰਾਂਸ ਦੇ ਮੌਸਮ ਵਿਭਾਗ ਨੇ ਪਿਛਲੇ ਸੋਮਵਾਰ ਰਾਜਧਾਨੀ ਪੈਰਿਸ ਵਿਚ ਪਲਾਸਟਿਕ ਦੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 

ਮੌਸਮ ਵਿਗਿਆਨੀਆਂ ਨੇ ਚਿਤਾਵਨੀ ਜਾਰੀ

ਫਰਾਂਸ ਦੇ ਮੌਸਮ ਵਿਗਿਆਨੀਆਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਰਾਜਧਾਨੀ ਪੈਰਿਸ ਵਿਚ ਹਰ 24 ਘੰਟਿਆਂ ਵਿੱਚ 40 ਤੋਂ 48 ਕਿਲੋਗ੍ਰਾਮ (88 ਅਤੇ 106 ਪੌਂਡ) ਫਰੀ ਫਲੋਟਿੰਗ ਪਲਾਸਟਿਕ ਬਾਰਿਸ਼ ਦੇ ਪਾਣੀ ਨਾਲ ਡਿੱਗ ਸਕਦਾ ਹੈ। ਉੱਥੇ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਜੇਕਰ ਪੈਰਿਸ ‘ਚ ਭਾਰੀ ਬਾਰਿਸ਼ ਹੁੰਦੀ ਹੈ ਤਾਂ ਪਲਾਸਟਿਕ ਦੇ ਡਿੱਗਣ ਦੀ ਸੰਭਾਵਨਾ 10 ਗੁਣਾ ਤਕ ਵਧ ਸਕਦੀ ਹੈ।

ਜਾਣੋ ਕੀ ਹੈ ਪਲਾਸਟਿਕ ਮੀਂਹ

ਮੌਸਮ ਵਿਗਿਆਨੀਆਂ ਅਨੁਸਾਰ ਜਦੋਂ 5 ਮਿਲੀਮੀਟਰ ਲੰਬੇ ਮਾਈਕ੍ਰੋਪਲਾਸਟਿਕ ਕਣ ਮੀਂਹ ਦੇ ਪਾਣੀ ਨਾਲ ਧਰਤੀ ‘ਤੇ ਆਉਂਦੇ ਹਨ ਤਾਂ ਇਸਨੂੰ ਪਲਾਸਟਿਕ ਰੇਨ ਕਿਹਾ ਜਾਂਦਾ ਹੈ। ਮੀਂਹ ਵਿਚ ਮਾਈਕ੍ਰੋਪਲਾਸਟਿਕਸ ਦੀ ਸੰਖਿਆ ਇੰਨੀ ਵੱਧ ਜਾਂਦੀ ਹੈ ਕਿ ਜ਼ਮੀਨ ਉੱਤੇ ਪਾਣੀ ਸਾਫ਼ ਹੋਣ ਦੀ ਬਜਾਏ ਪਲਾਸਟਿਕ ਦੇ ਮਲਬੇ ਵਾਂਗ ਬਣ ਜਾਂਦਾ ਹੈ। ਪਲਾਸਟਿਕ ਦੇ ਬਹੁਤ ਹੀ ਬਰੀਕ ਕਣ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ। Micro Plastic ਦੇ ਕਣ ਇੰਨੇ ਬਰੀਕ ਹੁੰਦੇ ਹਨ ਕਿ ਉਨ੍ਹਾਂ ਨੂੰ ਆਮ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਪਾਣੀ ਵਿਚ ਰਲਣ ਤੋਂ ਬਾਅਦ ਇਹ ਗੰਦੇ ਪਾਣੀ ਦੇ ਰੂਪ ਵਿੱਚ ਦਰਿਆਵਾਂ ਰਾਹੀਂ ਸਮੁੰਦਰ ਵਿੱਚ ਪਹੁੰਚਦੇ ਹਨ ਤੇ ਫਿਰ ਮੀਂਹ ਦੇ ਰੂਪ ਵਿੱਚ ਸਾਡੀ ਧਰਤੀ ਉੱਤੇ ਆ ਜਾਂਦੇ ਹਨ।

Leave a Reply

Your email address will not be published. Required fields are marked *