ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦਿਨੋਂ-ਦਿਨ ਬੁਲੰਦੀਆਂ ਨੂੰ ਛੂਹ ਰਹੀ ਹੈ। ਆਏ ਦਿਨ ਫਿਲਮਾਂ ਦੇ ਟ੍ਰੇਲਰ ਲਾਂਚ ਹੋ ਰਹੇ ਹਨ। ਹੁਣ ਰਿਲੀਜ਼ ਹੋਣ ਜਾ ਰਹੀ ਬਹੁਚਰਚਿਤ ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਦਾ ਟ੍ਰੇਲਰ ਕੱਲ੍ਹ ਮੁੰਬਈ ਦੇ ਜੁਹੂ ਪੀਵੀਆਰ ਵਿਖੇ ਆਯੋਜਿਤ ਕਰਵਾਏ ਗਏ ਇਕ ਵਿਸ਼ੇਸ਼ ਅਤੇ ਗ੍ਰੈਂਡ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ, ਜਿਸ ਨੂੰ ਰਸਮੀ ਤੌਰ ‘ਤੇ ਜਾਰੀ ਕਰਨ ਦੀ ਰਸਮ ਬਾਲੀਵੁੱਡ ਸਟਾਰ ਆਮਿਰ ਖਾਨ ਨੇ ਅਦਾ ਕੀਤੀ।
ਫਿਲਮ ਦੀ ਲੀਡ ਜੋੜੀ ਗਿੱਪੀ ਗਰੇਵਾਲ, ਸੋਨਮ ਬਾਜਵਾ ਤੋਂ ਇਲਾਵਾ ਫਿਲਮ ਟੀਮ ਤੋਂ ਨਿਰਦੇਸ਼ਕ ਸਮੀਪ ਕੰਗ, ਲੇਖਕ ਨਰੇਸ਼ ਕਥੂਰੀਆ, ਅਦਾਕਾਰ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬਿਨੂੰ ਢਿੱਲੋਂ, ‘ਓਮਜੀ ਫਿਲਮ ਸਟੂਡਿਓਜ਼’ ਤੋਂ ਮੁਨੀਸ਼ ਸਾਹਨੀ ਆਦਿ ਵੀ ਹਾਜ਼ਰ ਰਹੇ।ਉਨ੍ਹਾਂ ਦੱਸਿਆ ਕਿ ਗਿੱਪੀ ਗਰੇਵਾਲ ਦੇ ਘਰੇਲੂ ਬੈਨਰਜ਼ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਸੰਗੀਤ ਮਸ਼ਹੂਰ ਗੀਤਕਾਰ ਜਾਨੀ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸਟਾਰ ਕਾਸਟ ਵਿਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬੀ.ਐਨ.ਸ਼ਰਮਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਨਾਮਵਰ ਕਲਾਕਾਰ ਨਾਸਿਰ ਚਿਨਯੋਤੀ ਵੀ ਸ਼ਾਮਿਲ ਹਨ।
View this post on Instagram



