ਨਵੀਂ ਦਿੱਲੀ : ਰੂਸ-ਯੁਕਰੇਨ (Russia-Ukraine) ਜੰਗ ਨਾਲ ਜਿੱਥੇ ਇਕ ਪਾਸੇ ਕੱਚੇ ਤੇਲ ਦੀਆਂ ਕੀਮਤਾਂ (Oil prices) ਸਿਖਰਾਂ ‘ਤੇ ਪਹੁੰਚ ਗਈਆਂ ਹਨ। ਉਥੇ ਹੀ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ (Assembly elections) ਖਤਮ ਹੋਣ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੂੰ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਫਿਰ ਤੋਂ ਵਧਣ ਦਾ ਡਰ ਸਤਾ ਰਿਹਾ ਹੈ ਇਥੋਂ ਤੱਕ ਕਿ ਕਈ ਸੂਬਿਆਂ ਵਿਚ ਕਿਸਾਨਾਂ ਵਲੋਂ ਵੱਡੇ-ਵੱਡੇ ਡਰੱਮ ਲੈ ਕੇ ਪਹਿਲਾਂ ਤੋਂ ਹੀ ਭਰਵਾਉਣੇ ਸ਼ੁਰੂ ਕਰ ਦਿੱਤੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਇਕ ਗੁਆਂਢੀ ਦੇਸ਼ ਵਿਚ ਇੰਡੀਅਨ ਆਇਲ ਨੇ ਇਕ ਹੀ ਦਿਨ ਵਿਚ ਪੈਟਰੋਲ ਦੀ ਕੀਮਤ 50 ਰੁਪਏ (Petrol costs) (ਸ਼੍ਰੀਲੰਕਾਈ ਰੁਪਿਆ) ਤੱਕ ਵਧਾ ਦਿੱਤੀ ਹੈ ਅਤੇ ਡੀਜ਼ਲ ਦੀ ਕੀਮਤ ਵੀ ਵਧਾ ਦਿੱਤੀ ਹੈ। ਸ਼੍ਰੀਲੰਕਾ ਵਿਚ ਪੈਟਰੋਲ-ਡੀਜ਼ਲ ਕਰਨ ਵਾਲੀ ਲੰਕਾ ਇੰਡੀਅਨ ਆਇਲ ਕੰਪਨੀ (Lanka Indian Oil Company) ਨੇ ਇਥੇ ਪੈਟਰੋਲ ਦੀ ਖੁਦਰਾ ਕੀਮਤ 50 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 75 ਰੁਪਏ ਪ੍ਰਤੀ ਲਿਟਰ ਸ਼ੁੱਕਰਵਾਰ ਤੋਂ ਹੀ ਵਧਾ ਦਿੱਤੀ ਹੈ। ਪਿਛਲੇ ਇਕ ਮਹੀਨੇ ਵਿਚ ਇਹ ਤੀਜੀ ਵਾਰ ਹੈ ਜਦੋਂ ਸ਼੍ਰੀਲੰਕਾ ਇੰਡੀਅਨ ਆਇਲ ਨੇ ਇਥੇ ਈਂਧਨ ਦੀ ਕੀਮਤ ਵਧਾਈ ਹੈ। Also Read : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮਿਲਿਆ ਦੇਸ਼ ਦਾ ਸਰਵੋਤਮ ਏਅਰਪੋਰਟ ਦਾ ਏਸ਼ੀਆ ਪੈਸੇਫਿਕ ਬੈਸਟ ਐਵਾਰਡ

ਪੀ.ਟੀ.ਆਈ. ਦੀ ਖਬਰ ਮੁਤਾਬਕ ਐੱਲ.ਆਈ.ਓ.ਸੀ. ਦੇ ਐੱਮ.ਡੀ. ਮਨੋਜ ਗੁਪਤਾ ਦਾ ਕਹਿਣਾ ਹੈ ਕਿ ਡਾਲਰ ਦੇ ਮੁਕਾਬਲੇ ਸ਼੍ਰੀਲੰਕਾਈ ਰੁਪਏ ਦੀ ਕੀਮਤ 7 ਦਿਨ ਵਿਚ 57 ਰੁਪਏ ਘੱਟ ਗਈ ਹੈ। ਇਸ ਤੋਂ ਇਲਾਵਾ ਰੂਸ ‘ਤੇ ਲੱਗੀਆਂ ਵੱਖ-ਵੱਖ ਆਰਥਿਕ ਪਾਬੰਦੀਆਂ ਕਾਰਣ ਵੀ ਤੇਲ ਅਤੇ ਗੈਸ ਦੀ ਕੀਮਤ ਵਧੀਆਂ ਹਨ। ਐੱਲ.ਆਈ.ਓ.ਸੀ. ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਸਰਕਾਰ ਵਲੋਂ ਕੋਈ ਸਬਸਿਡੀ ਨਹੀਂ ਮਿਲਦੀ ਹੈ। ਇਸ ਲਈ ਸ਼੍ਰੀਲੰਕਾ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਇਸ ਦੇ ਮੁਤਾਬਕ ਵਧਾਉਣਾ ਪਿਆ ਹੈ। ਐੱਲ.ਆਈ.ਓ.ਸੀ. ਭਾਰਤ ਦੀ ਸਭ ਤੋਂ ਵੱਡੀ ਆਇਲ ਕੰਪਨੀ ਇੰਡੀਅਨ ਆਇਲ ਦਾ ਹੀ ਸਬਸਿਡੀ ਹੈ। ਹਾਲਾਂਕਿ ਸ਼੍ਰੀਲੰਕਾ ਦੀ ਸਰਕਾਰੀ ਕੰਪਨੀ ਸਿਲੋਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਇਨ੍ਹਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਹੈ। ਲੰਕਾ ਇੰਡੀਅਨ ਆਇਲ ਦੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਸ ਵਾਧੇ ਤੋਂ ਬਾਅਦ ਇਥੇ ਇਕ ਲਿਟਰ ਪੈਟਰੋਲ ਦੀ ਕੀਮਤ ਸਥਾਨਕ ਮੁਦਰਾ ਵਿਚ 254 ਰੁਪਏ ਅਤੇ ਡੀਜ਼ਲ ਦੀ ਕੀਮਤ 214 ਰੁਪਏ ਹੋ ਗਈ ਹੈ। ਸ਼੍ਰੀਲੰਕਾ ਇਸ ਵੇਲੇ ਆਪਣੇ ਕਈ ਦਹਾਕਿਆਂ ਦੇ ਸਭ ਤੋਂ ਭਿਆਨਕ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਸ ਕਾਰਣ ਸਥਾਨਕ ਮੁਦਰਾ ਦਾ ਤੇਜ਼ੀ ਨਾਲ ਡੀਵੈਲਿਊਏਸ਼ਨ ਹੋਇਆ ਹੈ।
