ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲਗਾਤਾਰ ਛੇ ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ, ਹੁਣ ਇਸ ਦੀ ਕੀਮਤ 64 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਮਹੀਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਭਗ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪੈਟਰੋਲ ਇਸ ਸਾਲ ਪਹਿਲਾਂ ਹੀ ਆਪਣੇ ਸਭ ਤੋਂ ਉੱਚੇ ਪਧੱਰ ‘ਤੇ ਹੈ।
ਨਵੀਂ ਦਿੱਲੀ ਵਿੱਚ, ਇੱਕ ਲੀਟਰ ਪੈਟਰੋਲ ਦੀ ਕੀਮਤ 74.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 65.73 ਰੁਪਏ ਪਹੁੰਚ ਚੁੱਕੀ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 80.42 ਰੁਪਏ ਅਤੇ ਡੀਜ਼ਲ ਦੀ 68.94 ਰੁਪਏ ਪ੍ਰਤੀ ਲੀਟਰ ਹੈ। ਬੰਗਲੁਰੂ ਵਿੱਚ, ਪੈਟਰੋਲ 77.32 ਰੁਪਏ ਅਤੇ ਡੀਜ਼ਲ 67.97 ਰੁਪਏ ਪ੍ਰਤੀ ਲੀਟਰ ਵਿੱਚ ਆਉਂਦਾ ਹੈ, ਜੇ ਤੁਸੀਂ ਨੋਇਡਾ ਵਿੱਚ ਹੋ, ਤਾਂ ਤੁਹਾਨੂੰ ਪੈਟਰੋਲ ਲਈ 76.10 ਰੁਪਏ ਅਤੇ ਡੀਜ਼ਲ ਲਈ 66.04 ਰੁਪਏ ਖਰਚ ਕਰਨੇ ਪੈ ਸਕਦੇ ਹੈਂ। ਗੁੜਗਾਉਂ ਵਿੱਚ ਪੈਟਰੋਲ ਦੀ ਕੀਮਤ 74.31 ਰੁਪਏ ਅਤੇ ਡੀਜ਼ਲ 65.08 ਪ੍ਰਤੀ ਲੀਟਰ ਹੈ।
ਭਾਰਤ ਵਿੱਚ ਤੇਲ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਣ ਵਾਲੇ ਨਵੇਂ ਨਿਯਮਾਂ ਵਿੱਚ, ਸਰਕਾਰ ਨੇ ਭਾਰਤ ਵਿਚ ਪੈਟਰੋਲ ਪੰਪ ਸਥਾਪਤ ਕਰਨ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ ਅਤੇ ਗ਼ੈਰ-ਤੇਲ ਕੰਪਨੀਆਂ ਨੂੰ ਵੀ ਪੈਟਰੋਲ ਪੰਪ ਖੋਲ੍ਹਣ ਦੀ ਆਗਿਆ ਦਿੱਤੀ ਹੈ।
ਬ੍ਰੈਂਟ ਕਰੂਡ ਫਿਉਚਰਜ਼ ਵਿੱਚ ਮੰਗਲਵਾਰ ਤਕਰੀਬਨ 1% ਦੀ ਤੇਜ਼ੀ ਆਈ ਸੀ ਅਤੇ ਅੱਜ ਸਵੇਰੇ ਇਹ 19 ਸੈਂਟ ਮਤਲਬ 0.3% ਦੀ ਗਿਰਾਵਟ ਦੇ ਨਾਲ 64.08 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ। ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂ. ਟੀ. ਆਈ.) ਕੱਚੇ ਤੇਲ ‘ਚ ਵਾਧਾ 17 ਸੈਂਟ ਜਾਂ 0.29% ਦੀ ਗਿਰਾਵਟ ਦੇ ਨਾਲ 58.24 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਅਕਤੂਬਰ ਦੇ ਸ਼ੁਰੂ ਤੋਂ ਹੀ ਵਾਧਾ ਹੋ ਰਿਹਾ ਹੈ ਅਤੇ ਹੁਣ ਇਹ ਦੋ ਮਹੀਨੇ ਦੀ ਸਭ ਤੋਂ ਉੱਚੀ ਦਰਾਂ ‘ਤੇ ਹੈ।
ਐਂਜਲ ਬ੍ਰੋਕਿੰਗ ਦੇ ਉਪ ਪ੍ਰਧਾਨ, ਅਨੁਜ ਗੁਪਤਾ ਨੇ ਕਿਹਾ: “ਅਮਰੀਕਾ ਵਿੱਚ ਕੱਚੇ ਤੇਲ ਦੇ ਸਟਾਕ ਵਿੱਚ ਵਾਧੇ ਦੀ ਰਿਪੋਰਟ ਕਾਰਨ ਅੰਤਰਰਾਸ਼ਟਰੀ ਕੀਮਤਾਂ ਵਿੱਚ ਗਿਰਾਵਟ ਆਈ ਹੈ। ਇਹ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਅਮਰੀਕਾ ਅਤੇ ਚੀਨ ਵਿਚਾਲੇ ਟੈਰਿਫਾਂ ਉੱਤੇ ਵੀ ਗੱਲਬਾਤ ਚੱਲ ਰਹੀ ਹੈ।

