ਨਵੀਂ ਦਿੱਲੀ: ਭਾਰਤੀ ਯਾਤਰੀਆਂ ਨੂੰ ਬਰਤਾਨੀਆ ਜਾਣ ’ਤੇ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਵੀ ਸਖ਼ਤ ਫ਼ੈਸਲਾ ਲਿਆ ਹੈ। ਸਰਕਾਰ ਨੇ ਯੂਕੇ ਤੋਂ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਲਈ 72 ਘੰਟੇ ਦੇ ਅੰਦਰ ਆਰਟੀਪੀਸੀਆਰ ਟੈਸਟ ਜ਼ਰੂਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਰਤਾਨੀਆ ਤੋਂ ਭਾਰਤ ਆਉਣ ’ਤੇ 10 ਦਿਨ ਇਕਾਂਤਵਾਸ ਵੀ ਰਹਿਣਾ ਪਵੇਗਾ।
Read More: ਬੇਅਦਬੀ ਮਾਮਲਿਆਂ ਨਾਲ ਜੁੜੀ ਵੱਡੀ ਖਬਰ, ਪੰਜਾਬ ਸਰਕਾਰ ਨੇ ਲਾਇਆ ਸਪੈਸ਼ਲ ਪ੍ਰੋਸੀਕਿਊਟਰ
ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਨੂੰ ਟੀਕਾਕਰਨ ਦੀ ਸਥਿਤੀ ’ਤੇ ਧਿਆਨ ਦਿੱਤੇ ਬਿਨਾਂ ਚਾਰ ਅਕਤੂਬਰ ਤੋਂ 10 ਦਿਨਾਂ ਦੇ ਜ਼ਰੂਰੀ ਕੁਆਰੰਟਾਈਨ ’ਚੋਂ ਲੰਘਣਾ ਪਵੇਗਾ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ’ਤੇ ਪਰਸਪਰਿਕ ਕਾਰਵਾਈ ਕਰਨ ਦੇ ਫ਼ੈਸਲਾ ਕੀਤਾ ਹੈ, ਕਿਉਂਕਿ ਯੂਕੇ ਨਾਲ ਸਬੰਧਿਤ ਭਾਰਤੀ ਵੈਕਸੀਨ ਸਰਟੀਫਿਕੇਟਾਂ ਨੂੰ ਮਾਨਤਾ ਨਾ ਦੇਣ ਦੇ ਮੁੱਦੇ ਨੂੰ ਹੱਲ ਨਹੀਂ ਕੀਤਾ ਜਾ ਸਕਦਾ।
Read More: ਯੂਪੀ ਦੀ ਪਟਾਕਾ ਫੈਕਟਰੀ ‘ਚ ਧਮਾਕਾ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਸੂਤਰਾਂ ਨੇ ਕਿਹਾ ਕਿ ਮਾਪਦੰਡਾਂ ਤਹਿਤ ਯੂਕੇ ਤੋਂ ਭਾਰਤ ਆਉਣ ਵਾਲੇ ਸਾਰੇ ਬਰਤਾਨਵੀ ਨਾਗਰਿਕਾਂ ਨੂੰ ਉਨ੍ਹਾਂ ਦੇ ਟੀਕਾ ਲੱਗਣ ਦੇ ਬਾਵਜ਼ੂਦ ਯਾਤਰਾ ਤੋਂ 72 ਘੰਟੇ ਦੇ ਅੰਦਰ ਦੀ ਕੋਰੋਨਾ ਦੀ ਆਰਟੀਪੀਸੀਆਰ ਰਿਪੋਰਟ ਵਿਖਾਉਣੀ ਪਵੇਗੀ। ਇਸ ਦੇ ਨਾਲ ਹੀ ਬਰਤਾਨਵੀ ਨਾਗਰਿਕਾ ਨੂੰ ਭਾਰਤ ਆਉਣ ਦੇ 8ਵੇਂ ਦਿਨ ਮੁੜ ਤੋਂ ਆਰਟੀਪੀਸੀਆਰ ਟੈਸਟ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਬਰਤਾਨਵੀ ਨਾਗਰਿਕਾਂ ਦੇ ਆਉਣ ਤੋਂ ਬਾਅਦ 10 ਦਿਨਾਂ ਲਈ ਘਰ ’ਚ ਜ਼ਰੂਰੀ ਕੁਆਰੰਟਾਈਨ ’ਚੋਂ ਲੰਘਣਾ ਪਵੇਗਾ।
Read More: ਝੋਨੇ ਦੀ ਖਰੀਦ ‘ਚ ਦੇਰੀ ਕਾਰਨ ਕਿਸਾਨਾਂ ਦਾ ਵੱਡਾ ਐਲਾਨ, ਸਰਕਾਰ ਖਿਲਾਫ ਖੋਲਿਆ ਮੋਰਚਾ



