LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਪੀ ਦੀ ਪਟਾਕਾ ਫੈਕਟਰੀ 'ਚ ਧਮਾਕਾ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ

1o fire

ਲਖਨਊ: ਯੂਪੀ ਦੇ ਸ਼ਾਮਲੀ ਜ਼ਿਲੇ ਦੇ ਕੈਰਾਨਾ ਵਿਚ ਪਟਾਕਾ ਫੈਕਟਰੀ ਵਿਚ ਭਿਆਨਕ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਇਸ ਧਮਾਕੇ ਵਿਚ ਇਕ ਦਰਜਨ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Read More: ਸੁਖਬੀਰ ਬਾਦਲ ਨੇ ਘੇਰੀ ਸੂਬਾ ਸਰਕਾਰ, ਝੋਨੇ ਦੀ ਖਰੀਦ 'ਚ ਦੇਰੀ 'ਤੇ ਚੁੱਕੇ ਸਵਾਲ

ਜਾਣਕਾਰੀ ਮੁਤਾਬਕ ਰਜਵਾਹੇ ਦੇ ਕੋਲ ਸਥਿਤ ਫੈਕਟਰੀ ਵਿਚ ਸ਼ਾਮੀਂ ਤਕਰੀਬਨ ਪੌਣੇ ਪੰਜ ਵਜੇ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਉਥੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਇਸ ਦੀ ਚਪੇਟ ਵਿਚ ਆ ਗਏ। ਹਾਦਸੇ ਦੇ ਤੁਰੰਤ ਬਾਅਦ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ। ਮਲਬੇ ਵਿਚ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।

Read More: ਕੈਪਟਨ ਦਾ ਹਰੀਸ਼ ਰਾਵਤ ਨੂੰ ਜਵਾਬ, ਕਿਹਾ-'ਅੱਜ ਪੰਜਾਬ 'ਚ ਕਾਂਗਰਸ ਦੀ ਹਾਲਤ ਤਰਸਯੋਗ'

ਧਮਾਕੇ ਦੀ ਆਵਾਜ਼ ਸੁਣਨ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਕਾਫੀ ਦੂਰ ਤੱਕ ਸੁਣਾਈ ਦਿੱਤੀ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕਾਂਧਲਾ ਵਿਚ ਪਟਾਕਾ ਫੈਕਟਰੀ ਵਿਚ ਵੱਡਾ ਹਾਦਸਾ ਹੋਇਆ ਸੀ। ਉਥੇ ਹੀ ਨੇੜੇ ਕਈ ਹੋਰ ਧਮਾਕੇ ਵੀ ਪਹਿਲਾਂ ਹੋ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਜਿਥੇ ਧਮਾਕਾ ਹੋਇਆ ਹੈ, ਉਹ ਆਚਾਰ ਦੀ ਫੈਕਟਰੀ ਸੀ। ਅਜਿਹੇ ਵਿਚ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਫੈਕਟਰੀ ਵਿਚ ਗੈਰ ਕਾਨੂੰਨੀ ਰੂਪ ਨਾਲ ਪਟਾਕੇ ਬਣਾਏ ਜਾ ਰਹੇ ਸਨ।

Read More: ਬੇਅਦਬੀ ਮਾਮਲਿਆਂ ਨਾਲ ਜੁੜੀ ਵੱਡੀ ਖਬਰ, ਪੰਜਾਬ ਸਰਕਾਰ ਨੇ ਲਾਇਆ ਸਪੈਸ਼ਲ ਪ੍ਰੋਸੀਕਿਊਟਰ

ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿਚ ਕਈ ਲੋਕ ਕੰਮ ਕਰਦੇ ਸਨ, ਪਰ ਸ਼ੁੱਕਰਵਾਰ ਹੋਣ ਦੇ ਕਾਰਨ ਕਈ ਲੋਕ ਕੰਮ ਉੱਤੇ ਨਹੀਂ ਗਏ ਸਨ। ਘਟਨਾ ਦੇ ਤੁਰੰਤ ਬਾਅਦ ਮੌਕੇ ਉੱਤੇ ਡੀਐੱਮ ਤੇ ਐੱਸਪੀ ਵੀ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਹਾਲ ਹੀ ਵਿਚ ਕਰਨਾਲ ਦੀ ਇਕ ਫੈਕਟਰੀ ਵਿਚ ਧਮਾਕਾ ਹੋ ਗਿਆ ਸੀ। ਨਗਲਾ ਚੌਕ ਦੇ ਨੇੜੇ ਸਥਿਤ ਇਕ ਪਟਾਕਾ ਫੈਕਟਰੀ ਵਿਚ ਬਾਰੂਦ ਤੇ ਕੈਮੀਕਲ ਮਿਲਾਉਂਦੇ ਵੇਲੇ ਜ਼ਬਰਦਸਤ ਬਲਾਸਟ ਹੋਇਆ ਸੀ। ਇਸ ਦੌਰਾਨ ਮਿਕਸਿੰਗ ਯੂਨਿਟ ਵਿਚ ਕੰਮ ਕਰ ਰਿਹਾ ਇਕ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਬਾਰੂਦ ਵਿਚ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੈਕਿੰਗ ਯੂਨਿਟ ਦੀ ਛੱਤ ਪੂਰੀ ਤਰ੍ਹਾਂ ਤਬਾਹ ਹੋ ਗਈ। ਜ਼ਖਮੀ ਕਰਮਚਾਰੀ ਨੂੰ ਇਲਾਜ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਸੀ। 

In The Market