ਪਰਵਾਸੀਆਂ ਨੇ ਕੀਤੀ ਸਿੱਖ ਵਿਅਕਤੀ ਨਾਲ ਕੁੱਟਮਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੋਸ਼ਲ ਮੀਡਿਆ  ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈ  ਲੋਕ ਮਿਲਕੇ ਇਕ ਸਿੱਖ ਵਿਅਕਤੀ ਦੇ ਨਾਲ ਕੁੱਟਮਾਰ ਕਰ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੋਸ਼ਲ ਮੀਡਿਆ  ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈ  ਲੋਕ ਮਿਲਕੇ ਇਕ ਸਿੱਖ ਵਿਅਕਤੀ ਦੇ ਨਾਲ ਕੁੱਟਮਾਰ ਕਰ ਰਹੇ ਹਨ। ਜਿਸ ਕਾਰਨ ਸਿੱਖ ਵਿਅਕਤੀ ਕਾਫੀ ਜਖਮੀ ਹੋ ਗਿਆ ਹੈ। ਮਾਮਲਾ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਛਠ ਪੂਜਾ ਦੌਰਾਨ ਸਿੱਖ ਵਿਅਕਤੀ ਨੇ ਸਪੀਕਰ ਦੀ ਆਵਾਜ ਘੱਟ ਕਰਨ ਲਈ ਕਿਹਾ ਸੀ।

Sikh man

ਇਸ ਤੋਂ ਬਾਅਦ ਪਰਵਾਸੀ ਲੋਕਾਂ ਨੇ ਸਿੱਖ ਵਿਅਕਤੀ ਦੀ ਗੱਲ ਨੂੰ ਨਾ ਮੰਨਦੇ ਹੋਏ ਉਸਦੇ ਘਰ ਵਿੱਚ ਵੜ੍ਹਕੇ ਕੁੱਟਮਾਰ ਕੀਤੀ। ਜਿਸ ਦਾ ਵੀਡਿਓ ਸੋਸਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ।

Sikh man

ਪਰ ਇਹ ਲੜਾਈ ਦੋ ਧਿਰਾ ਦੀ ਆਪਸ ਦੀ ਲੜਾਈ ਸੀ  ਜਿਸ ਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿੱਖ ਵਿਅਕਤੀ ਦਾ ਸਾਥ ਕਈ ਸਿੱਖ ਜਥੇਬੰਦਿਆ ਦੇ ਰਹੀਆਂ ਹਨ। ਉਹਨਾਂ ਨੇ ਸਿੱਖ ਵਿਅਕਤੀ ਲਈ ਇਨਸਾਫ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *