ਕੋਰੋਨਾ ਤੋਂ ਜੰਗ ਜਿੱਤਣ ਵਾਲੇ ਨੂੰ ਹੁਣ ਹੋਮ ਆਈਸੋਲੇਸ਼ਨ ਵਿਚ 14 ਦਿਨਾਂ ਦੀ ਥਾਂ ਬਿਤਾਉਣਗੇ ਪੈਣਗੇ ਇੰਨੇ ਦਿਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਇਸੇ ਵਿਚਾਲੇ ਕੇਂਦਰੀ ਸਿਹਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਇਸੇ ਵਿਚਾਲੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਨਿਯਮਾਂ ਵਿਚ ਕਈ ਬਦਲਾਅ ਕੀਤੇ ਹਨ ਜਿਸ ਅਧੀਨ ਹੁਣ ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ ਨੂੰ ਹੋਮ ਆਈਸੋਲੇਸ਼ਨ ਵਿਚ 14 ਦਿਨ ਦੀ ਥਾਂ 7 ਦਿਨ ਬਿਤਾਉਣਗੇ ਪੈਣਗੇ।

ਦਰਅਸਲ ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੇ ਇਲਾਜ ਦੇ ਨਿਯਮਾਂ ਵਿਚ ਬਲਦਾਅ ਕਰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਮਰੀਜ਼ ਵਿਚ ਕਿਸੀ ਤਰ੍ਹਾ ਦੇ ਹਲਕੇ ਲੱਛਣ ਪਾਏ ਜਾਂਦੇ ਹਨ ਅਤੇ ਹਾਲਾਤ ਠੀਕ ਲੱਗਦੇ ਹੋਣ ਤਾਂ ਉਸ ਨੂੰ ਹਸਪਤਾਲ ਤੋਂ 10 ਦਿਨਾਂ ਵਿਚ ਵੀ ਛੁੱਟੀ ਦਿੱਤੀ ਜਾ ਸਕਦੀ ਹੈ। ਛੁੱਟੀ ਮਿਲਣ ਤੋਂ ਬਾਅਦ ਹੁਣ ਉਸ ਨੂੰ 14 ਦਿਨ ਦੀ ਥਾਂ 7 ਦਿਨ ਹੋਮ ਆਈਸੋਲੇਸ਼ਨ ਵਿਚ ਰਹਿਣਾ ਹੋਵੇਗਾ। ਮਰੀਜ਼ ਦਾ ਫਾਲੋ-ਅਪ 14ਵੇਂ ਦਿਨ ਟੈਲੀ-ਕਾਨਫਰੰਸ ਦੁਆਰਾ ਲਿਆ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਵਿਚ ਬਹੁਤ ਹੀ ਘੱਟ ਲੱਛਣ ਵਿਖਾਈ ਦਿੰਦੇ ਹਨ ਉਨ੍ਹਾਂ ਨੂੰ ਕੋਵਿਡ ਕੇਅਰ ਫੈਸੀਲਿਟੀ ਵਿਚ ਰੱਖਿਆ ਜਾਵੇਗਾ ਜਿੱਥੇ ਉਨ੍ਹਾਂ ਨੂੰ ਆਕਸਾਈਮਟਰੀ ਨਿਗਰਾਨੀ ਤੋਂ ਗੁਜ਼ਰਨਾ ਹੋਵੇਗਾ। ਜੇਕਰ ਉਸ ਨੂੰ ਤਿੰਨ ਦਿਨ ਬੁਖਾਰ ਨਹੀਂ ਆਉਂਦਾ ਤਾਂ ਮਰੀਜ਼ ਨੂੰ 10 ਦਿਨਾਂ ਅੰਦਰ ਹਸਪਤਾਲ ਵਿਚ ਛੁੱਟੀ ਦਿੱਤੀ ਜਾ ਸਕਦੀ ਹੈ। ਉੱਥੇ ਹੀ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਡੈਡੀਕੇਟਡ ਕੋਵਿਡ ਹੈਲਥ ਸੈਂਟਰਾਂ ਵਿਚ ਆਕਸੀਜਨ ਬੈਡ ਉੱਤੇ ਰੱਖਿਆ ਜਾਵੇਗਾ ਜਿੱਥੇ ਉਨ੍ਹਾਂ ਨੂੰ ਤਾਪਮਾਨ ਅਤੇ ਆਕਸੀਜਨ ਸੰਤ੍ਰਿਪਤ ਜਾਂਚ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਜੇਕਰ ਤਿੰਨ ਦਿਨਾਂ ਵਿਚ ਮਰੀਜ਼ ਦਾ ਬੁਖਾਰ ਉਤਰ ਜਾਂਦਾ ਹੈ ਤਾਂ ਅਗਲੇ ਚਾਰ ਦਿਨਾਂ ਤੱਕ ਉਸਦਾ ਸੰਤ੍ਰਿਪਤ ਪੱਧਰ ਵੇਖਿਆ ਜਾਵੇਗਾ। ਇਸ ਦੇ 95 ਫ਼ੀਸਦੀ ਤੋਂ ਜ਼ਿਆਦਾ ਰਹਿਣ ਉੱਤੇ ਉਸ ਨੂੰ 10 ਦਿਨਾਂ ਬਾਅਦ ਛੁੱਟੀ ਦਿੱਤੀ ਜਾ ਸਕਦੀ ਹੈ ਪਰ ਉਸ ਨੂੰ ਬੁਖਾਰ, ਸਾਂਹ ਲੈਣ ਵਿਚ ਦਿੱਕਤ ਅਤੇ ਆਕਸੀਜਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *