ਪਟਿਆਲਿਓ ਨਿੱਕਲੇ ਸਾਰ ਸਿੱਧੂ ਦਾ ਜ਼ਬਰਦਸਤ ਵਿਰੋਧ! ਟੋਲ ਪਲਾਜ਼ੇ ‘ਤੇ ਕਿਸਾਨਾਂ ਨੇ ਗੱਡੀਆਂ ਤੋਂ ਉਤਾਰੇ ਸਟਿੱਕਰ 

ਪਟਿਆਲਾ: ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਪਟਿਆਲਾ ਤੋਂ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ।…

ਪਟਿਆਲਾ: ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਪਟਿਆਲਾ ਤੋਂ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ। ਜਿਵੇਂ ਹੀ ਨਵਜੋਤ ਸਿੰਘ ਸਿੱਧੂ ਪਟਿਆਲਾ ਸਥਿਤ ਰਿਹਾਇਸ਼ ਤੋਂ ਨਿਕਲੇ ਤਾਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਿੱਧੂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇੰਨਾ ਹੀ ਕਿਸਾਨਾਂ ਨੇ ਕਾਫਲੇ ਦੀਆਂ ਗੱਡੀਆਂ ਉੱਤੇ ਲੱਗੇ ਸਟਿੱਕਰਾਂ ਨੂੰ ਵੀ ਉਤਰਵਾ ਦਿੱਤਾ। ਕੱਢੇ ਜਾ ਰਹੇ ਰੋਸ ਮਾਰਚ ਨੂੰ ਲੈ ਕੇ ਭਾਰੀ ਮਾਤਰਾ ’ਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। 

Also Read: ਅੱਜ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਪੰਜ ਮੈਂਬਰੀ ਵਫਦ

ਇਸ ਦੇ ਇਲਾਵਾ ਡੀ.ਸੀ. ਐੱਸ.ਪੀ. ਅਤੇ ਸੀ.ਆਰ.ਪੀ.ਐੱਫ ਨੂੰ ਵੀ ਆਪਣੀ-ਆਪਣੀ ਡਿਊਟੀ ਦੇ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਮਾਮਲੇ ’ਚ ਰੋਸ ਮਾਰਚ ਦੀ ਕਮਾਨ ਸਿੱਧੂ ਦੇ ਹੱਥ ਹੈ। ਹੋਰ ਕਾਂਗਰਸੀ ਨੇਤਾ ਵੀ ਇਸ ਰੋਸ ਮਾਰਚ ’ਚ ਨਜ਼ਰ ਆਉਣਗੇ। ਸਿੱਧੂ ਦੀ ਅਗਵਾਈ ’ਚਮੋਹਾਲੀ ਤੋਂ ਰਵਾਨਾ ਹੋ ਕੇ ਲਖੀਮਪੁਰ ਵੱਲ ਜਾਵੇਗਾ।

Also Read: ਮੁਹਾਲੀ ਤੋਂ ਲਖੀਮਪੁਰ ਖੀਰੀ ਲਈ ਨਿਕਲਿਆ ਕਾਂਗਰਸ ਦਾ ਕਾਫਲਾ, ਨਵਜੋਤ ਸਿੱਧੂ ਕਰ ਰਹੇ ਅਗਵਾਈ

Leave a Reply

Your email address will not be published. Required fields are marked *