ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿਲ੍ਹਾ ਪਟਿਆਲਾ ਦੇ ਨਜ਼ਦੀਕ ਪੈਂਦੇ ਸੁਨਾਰ ਕਲਾਂ ਦੇ ਪਿੰਡ ਬੋਰਡ ਕਲਾਂ ‘ਚ ਸ਼ੁਕਰਵਾਰ ਨੂੰ ਸਰਕਾਰੀ ਸਕੂਲ ‘ਚ ਮਹੌਲ ਉਸ ਸਮੇਂ ਤਣਾਅ-ਪੂਰਨ ਬਣ ਗਿਆ, ਜਦੋਂ ਸਕੂਲ ‘ਚ ਪੜ੍ਹਦੇ ਬੱਚਿਆਂ ਦੇ ਮਾਤਾ-ਪਿਤਾ ਸਕੂਲ ‘ਚ ਵੱਡੀ ਗਿਣਤੀ ‘ਚ ਦਾਖਿਲ ਹੋ ਗਏ। ਸਕੂਲ ‘ਚ ਦਾਖਿਲ ਹੋਏ ਮਾਪੇ ਆਪਣੇ ਬੱਚਿਆਂ ਨੂੰ ਕਲਾਸਾਂ ਵਿਚੋਂ ਬਾਹਰ ਕੱਢ ਨਾਲ ਲੈ ਆਏ।
ਇਸ ਦੌਰਾਨ ਮਾਪਿਆਂ ਨੇ ਇਲ਼ਜਾਮ ਲਗਾਇਆ ਕਿ, ਸਕੂਲ ਦੇ ਮੌਜੂਦਾ ਅਧਿਆਪਕ ਬੱਚਿਆਂ ਨੂੰ ਮਿਆਰੀ ਸਿੱਖਿਆ ਨਹੀ ਦੇ ਰਹੇ। ਇਸ ਤੋਂ ਇਲਾਵਾ ਮਾਪਿਆਂ ਨੇ ਇਹ ਵੀ ਇਲਜਾਮ ਲਗਾਇਆ ਕਿ, ਸਕੂਲ ਦੇ ਮੁਖੀ ਨੇ ਸਰਪੰਚ ਰਣਦੀਪ ਰਾਣਾ ਦੀ ਮਿਲੀ ਭੁਗਤ ਨਾਲ ਸਕੂਲ ਲੰਮੇ ਸਮੇਂ ਤੋਂ ਪੜ੍ਹਾ ਰਹੇ ਅਧਿਆਪਕ ਭੁਪੇਂਦਰ ਦੀ ਬਦਲੀ ਜਬਰਨ ਹੋਰ ਕਿਤੇ ਕਰਵਾ ਦਿੱਤੀ ਹੈ।
ਇਸ ਦੌਰਾਨ ਮਾਪਿਆਂ ਨੇ ਇਹ ਵੀ ਕਿਹਾ ਕਿ, ਜੇਕਰ ਸਿੱਖਿਆ ਮਹਿਕਮੇ ਨੇ ਅਧਿਆਪਕ ਭੁਪੇਂਦਰ ਦੀ ਬੋਰਡ ਕਲਾਂ ਸਕੂਲ ‘ਚ ਮੁੜ ਨਿਯੁਕਤੀ ਨਾ ਕੀਤੀ ਤਾਂ ਉਹ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚੋਂ ਹਟਾ ਕੇ ਹੋਰ ਕਿਤੇ ਦਾਖਿਲਾ ਕਰਵਾ ਦੇਣਗੇ। ਦੱਸ ਦਈਏ ਕਿ, ਇਸ ਸਕੂਲ ‘ਚ ਵੱਡੀ ਗਿਣਤੀ ਵਿੱਚ ਬੱਚੇ ਨੇੜੇ ਦੇ ਪਿੰਡਾਂ ਤੋਂ ਇਸ ਸਕੂਲ ‘ਚ ਪੜ੍ਹਨ ਆਉਂਦੇ ਹਨ। ਇਸ ਦੌਰਾਨ ਵਿਰੋਧ ਕਰਨ ਵਾਲੇ ਮਾਪਿਆਂ ਦਾ 100 ਦੇ ਕਰੀਬ ਬੱਚਾ ਇਸ ਸਕੂਲ ਤੋਂ ਸਿੱਖਿਆ ਹਾਸਿਲ ਕਰ ਰਿਹਾ ਹੈ।
ਬੱਚੇ ਰੋਂਦੇ ਦਿਖਾਈ ਦਿੱਤੇ
ਇਸ ਪੂਰੇ ਘਟਨਾਕ੍ਰਮ ਦੌਰਾਨ ਬੱਚਿਆਂ ਨੂੰ ਜਦੋਂ ਕਲਾਸਾਂ ਵਿਚੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਬੱਚੇ ਰੋਂਦੇ ਦਿਖਾਈ ਦਿੱਤੇ। ਬੱਚਿਆਂ ਵਿੱਚ ਕਿਤੇ ਨਾ ਕਿਤੇ ਡਰ ਸੀ ਕਿ, ਕਿਧਰੇ ਉਨ੍ਹਾਂ ਦੀ ਪੜ੍ਹਾਈ ਸਦਾ ਲਈ ਨਾ ਖਤਮ ਹੋ ਜਾਵੇ। ਇਸ ਦੌਰਾਨ ਸਕੂਲ ‘ਚ ਪੇਪਰ ਚੱਲ ਰਹੇ ਸਨ, ਜਿਸ ਕਾਰਨ ਬੱਚਿਆਂ ‘ਚ ਇੱਕ ਇਹ ਵੀ ਅਥਿਰਤਾ ਬਣੀ ਹੋਈ ਸੀ ਕਿ, ਕਿਧਰੇ ਸਕੂਲ ਉਨ੍ਹਾਂ ਨੂੰ ਫੇਲ ਨਾ ਕਰ ਦੇਵੇ। ਇਸ ਸਾਰੇ ਘਟਨਾਕ੍ਰਮ ਵਿੱਚ ਬੱਚਿਆਂ ਦਾ ਭੱਵਿਖ ਦਾਅ ‘ਤੇ ਲੱਗਿਆ ਹੋਇਆ ਹੈ, ਜਿਸ ਦਾ ਨਿਰਣਾ ਜਾਂ ਤਾਂ ਸਿੱਖਿਆ ਕਰਮਚਾਰੀਆਂ ਦੇ ਹੱਥ ਹੈ ਜਾਂ ਬੱਚਿਆਂ ਦੇ ਮਾਪਿਆ ਦੇ ਹੱਥ ਪਰ ਮਾਪੇ ਅਧਿਆਪਕ ਭੁਪੇਂਦਰ ਦੀ ਬੋਰਡ ਕਲਾਂ ਸਕੂਲ ਪੁਨਰ ਨਿਯੁਕਤੀ ਕਰਵਾਉਣ ਲਈ ਬਾਜਿੱਦ ਦਿਖਾਈ ਦੇ ਰਹੇ ਸਨ।
https://www.facebook.com/LivingIndiaNewschannel/videos/814350792370565/


