ਪਟਿਆਲਾ : ਪਟਿਆਲਾ ਦੇ ਤ੍ਰਿਵੈਣੀ ਬਾਜ਼ਾਰ ‘ਚ ਬਣੇ ਲਾਲਾ ਜੀ ਦੇ ਢਾਬੇ ਉੱਪਰ ਦੋ ਧਮਾਕੇ ਹੋਏ। ਇਸ ਮਗਰੋਂ ਭਿਆਨਕ ਅੱਗ ਲੱਗ ਗਈ। ਧਮਾਕੇ ਨਾਲ ਆਲੇ-ਦੁਆਲੇ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦਾ ਕਾਰਨ ਗਰਮੀ ਨੂੰ ਮੰਨਿਆ ਜਾ ਰਿਹਾ ਹੈ। ਕਿਉਂਕਿ ਢਾਬੇ ਦੇ ਅੰਦਰ AC ਲੱਗਿਆ ਹੋਇਆ ਸੀ, ਜਿਸ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਅੱਗ ਨੇ ਪੂਰੇ ਢਾਬੇ ‘ਚ ਭਾਂਬੜ ਮਚਾ ਦਿੱਤੇ। ਇਸ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਤਕਰੀਬਨ 1 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਇੰਸਪੈਕਟਰ ਰਜਿੰਦਰ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ। ਦੁਕਾਨ ਦੇ ਅੰਦਰ 3 ਗੈਸ ਸਿਲੰਡਰ ਮੌਜੂਦ ਸੀ, ਜਿਨ੍ਹਾਂ ਵਿਚੋਂ 1 ਗੈਸ ਸਿਲੰਡਰ ਬਲਾਸਟ ਹੋ ਗਿਆ, ਬਾਕੀ 2 ਗੈਸ ਸਿਲੰਡਰ ਅਸੀਂ ਬਾਹਰ ਕੱਢ ਲਏ। ਉਨ੍ਹਾਂ ਕਿਹਾ ਕਿ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਹੈ ਤੇ ਹੁਣ ਸਥਿਤੀ ਕੰਟਰੋਲ ਵਿਚ ਹੈ।
Patiala : AC ਸੜਿਆ ਤਾਂ ਲੱਗੀ ਅੱਗ, ਫਿਰ ਫੱਟ ਗਿਆ ਸਿਲੰਡਰ, ਫੈਲੀ ਦਹਿਸ਼ਤ
ਪਟਿਆਲਾ : ਪਟਿਆਲਾ ਦੇ ਤ੍ਰਿਵੈਣੀ ਬਾਜ਼ਾਰ ‘ਚ ਬਣੇ ਲਾਲਾ ਜੀ ਦੇ ਢਾਬੇ ਉੱਪਰ ਦੋ ਧਮਾਕੇ ਹੋਏ। ਇਸ ਮਗਰੋਂ ਭਿਆਨਕ ਅੱਗ ਲੱਗ ਗਈ। ਧਮਾਕੇ ਨਾਲ ਆਲੇ-ਦੁਆਲੇ…
