Bollywood News : ਅਦਾਕਾਰਾ ਸ਼ਰਧਾ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਹੁਣ ਉਨ੍ਹਾਂ ਦਾ ਨਾਂ ਮੋਦੀ ਖਾਨਦਾਨ ਨਾਲ ਜੋੜਿਆ ਜਾ ਰਿਹਾ ਹੈ। ਅਦਾਕਾਰਾ ਸ਼ਰਧਾ ਕਪੂਰ ਤੇ ਰਾਹੁਲ ਮੋਦੀ ਵਿਚਾਲੇ ਕੁਝ ਚੱਲਣ ਦੀ ਚਰਚਾ ਜ਼ੋਰਾਂ ਉਤੇ ਹੈ। ਚਰਚਾ ਤਾਂ ਇੱਥੋਂ ਤਕ ਵੀ ਹੈ ਕਿ ਦੋਵਾਂ ਦਾ ਵਿਆਹ ਜਲਦ ਹੋਣ ਜਾ ਰਿਹਾ ਹੈ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਪਰ ਅਦਾਕਾਰਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ। ਸ਼ਰਧਾ ਕਪੂਰ ਨੇ ਇੰਸਟਾਗ੍ਰਾਮ ‘ਤੇ ਰਾਹੁਲ ਮੋਦੀ ਨਾਲ ਸੈਲਫੀ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਹੈ। ਅਭਿਨੇਤਰੀ ਨੇ ਲਿਖਿਆ- ਦਿਲ ਚਾਹੇ ਰੱਖ ਲੇ… ਬਸ ਨੀਂਦ ਵਾਪਸ ਦੇ ਦੇ, ਯਾਰ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ, ਜਦੋਂ ਅਦਾਕਾਰਾ ਨੇ ਰਾਹੁਲ ਮੋਦੀ ਲਈ ਕੋਈ ਅਧਿਕਾਰਤ ਪੋਸਟ ਸ਼ੇਅਰ ਕੀਤੀ ਹੈ।
ਇਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਕਾਫੀ ਸਮੇਂ ਤੱਕ ਸੁਰਖੀਆਂ ਬਣੀਆਂ ਹੋਈਆਂ ਸਨ। ਦੋਵਾਂ ਨੂੰ ਕਈ ਮੌਕਿਆਂ ‘ਤੇ ਇਕੱਠੇ ਦੇਖਿਆ ਗਿਆ। ਦੋਵਾਂ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਲਈ ਜਾਮਨਗਰ ਜਾਂਦੇ ਸਮੇਂ ਮੁੰਬਈ ਏਅਰਪੋਰਟ ‘ਤੇ ਇਕੱਠੇ ਦੇਖਿਆ ਗਿਆ ਸੀ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਰਿਸ਼ਤੇ ਤੋਂ ਖੁਸ਼ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਰਧਾ ਅਤੇ ਰਾਹੁਲ ਦੀ ਮੁਲਾਕਾਤ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਦੌਰਾਨ ਹੋਈ ਸੀ। ਰਾਹੁਲ ਇਸ ਫ਼ਿਲਮ ਨਾਲ ਲੇਖਕ ਵਜੋਂ ਜੁੜੇ ਸਨ। ਫਿਲਮ ਦੀ ਸ਼ੂਟਿੰਗ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਜਦੋਂ ਤੱਕ ਫਿਲਮ ਦੀ ਸ਼ੂਟਿੰਗ ਪੂਰੀ ਹੋਈ ਸੀ, ਉਦੋਂ ਤੱਕ ਦੋਵੇਂ ਇੱਕ-ਦੂਜੇ ਨਾਲ ਸਹਿਜ ਹੋ ਗਏ ਸਨ। ਪਰ ਉਨ੍ਹਾਂ ਨੂੰ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰਨ ਦੀ ਕੋਈ ਜਲਦੀ ਨਹੀਂ ਸੀ।
ਲਵ ਰੰਜਨ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ‘ਚ ਸ਼ਰਧਾ ਕਪੂਰ ਨੇ ਰਣਬੀਰ ਕਪੂਰ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਰਾਹੁਲ ਨੇ ‘ਪਿਆਰ ਕਾ ਪੰਚਨਾਮਾ 2’ ਅਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ‘ਚ ਵੀ ਬਤੌਰ ਲੇਖਕ ਕੰਮ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਸ਼ਰਧਾ ਦਾ 2022 ‘ਚ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ ਨਾਲ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਰਾਹੁਲ ਉਨ੍ਹਾਂ ਦੀ ਜ਼ਿੰਦਗੀ ‘ਚ ਆਏ ਹਨ।
