ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ‘ਚ ਬਣਨ ਵਾਲੇ ਨੈਸ਼ਨਲ ਸਕਿਉਰਟੀ ਗਾਰਡ ਦੇ ਰਿਜ਼ਨਲ ਹੱਬ ਦੇ ਅੰਮ੍ਰਿਤਸਰ ਜਾਂ ਪਠਾਨਕੋਟ ਵਿਚੋਂ ਇੱਕ ਜਗ੍ਹਾ ਬਣਨ ਦੇ ਕਿਆਸ ਲਗਾਏ ਜਾ ਰਹੇ ਸਨ। ਇਨ੍ਹਾਂ ਕਿਆਸਾਂ ਨੂੰ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੇ ਬਲ ਦਿੱਤਾ ਹੈ। ਇਸ ਬਾਬਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ, ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਪਠਾਨਕੋਟ ਵਿਖੇ ਹੀ ਬਣੇਗਾ।
ਪਠਾਨਕੋਟ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ, ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਪਠਾਨਕੋਟ ਵਿਖੇ ਹੀ ਲੱਗੇਗਾ। ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਡੀਸੀ ਨੇ ਕਿਹਾ ਕਿ, 2016 ‘ਚ ਪਠਾਨਕੋਟ ਦੇ ਏਅਰਬੇਸ ‘ਤੇ ਹੋਏ ਹਮਲੇ ਤੋਂ ਬਾਅਦ ਹੀ ਇਹ ਨਿਰਧਾਰਿਤ ਹੋ ਗਿਆ ਸੀ ਕਿ, ਪਠਾਨਕੋਟ ਵਿਖੇ ਹੀ ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਲਗੇਗਾ ਪਰ ਇਨ੍ਹਾ ਅਟਕਲਾਂ ਨੂੰ ਹੁਣ ਬੂਰ ਪੈ ਗਿਆ ਹੈ ਅਤੇ ਕੇਂਦਰ ਸਰਕਾਰ ਨੇ ਇਸ ਸੈਂਟਰ ਨੂੰ ਪਠਾਨਕੋਟ ਵਿਖੇ ਸਥਾਪਿਤ ਕਰਨ ਦੀ ਆਗਿਆ ਦੇ ਦਿੱਤੀ ਹੈ।
ਦੱਸ ਦਈਏ ਕਿ, ਅਕਤੂਬਰ 2019 ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੇ ਅੰਮ੍ਰਿਤਸਰ ਅਤੇ ਪਠਾਨਕੋਟ ਵਿਚੋਂ ਕਿਸੇ ਇੱਕ ਰਾਜ ਵਿੱਚ ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਬਣਾਉਣ ਲਈ ਰਾਜ ਅਤੇ ਜਿਲ੍ਹਿਆਂ ਨੂੰ ਪੱਤਰ ਜਾਰੀ ਕੀਤਾ ਸੀ, ਜਿਸ ਤੋਂ ਬਾਆਦ ਉਸ ਸਮੇਂ ਦੇ ਪਠਾਨਕੋਟ ਦੇ ਮੌਜੂਦਾ ਮੇਅਰ ਅਤੇ ਡੀਸੀ ਵਿਚਾਲੇ ਤਕਰਾਰ ਵੀ ਹੋ ਗਈ ਸੀ।
ਇਸ ਤੋਂ ਬਾਅਦ ਮੇਅਰ ਅਨਿਲ ਵਾਸੁਦੇਵਾ ਨੇ ਇਹ ਮਾਮਲਾ ਮੌਜੂਦਾ ਸੰਸਦ ਮੈਬਰ ਸੰਨੀ ਦਿਉਲ ਕੋਲ ਰੱਖਿਆ ਅਤੇ ਸੰਨੀ ਦਿਉਲ ਨੇ ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਕੋਲ ਇਸ ਨੂੰ ਪਹੁੰਚਾਇਆ। ਸੰਨੀ ਦਿਉਲ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ, ਪਠਾਨਕੋਟ ਖੇਤਰ ਸੁਰੱਖਿਆ ਦੇ ਮਾਮਲੇ ਵਿੱਚ ਕਾਫੀ ਸੰਵੇਦਨਸ਼ੀਲ ਹੋਣ ਕਾਰਨ ਇਥੇ ਹੀ ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਬਣਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਮਾਹਿਰਾਂ ਦਾ ਵੀ ਇਸ ਮਾਮਲੇ ‘ਤੇ ਇਹੀ ਮੰਨਣਾ ਸੀ ਕਿ, ਨੈਸ਼ਨਲ ਸਕਿਉਰਟੀ ਗਾਰਡ ਸੈਂਟਰ ਪਠਾਨਕੋਟ ਵਿਖੇ ਹੀ ਬਣਨਾ ਚਾਹੀਦਾ ਹੈ।



