ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੱਤਕਾ ਨੂੰ ਪੇਟੈਂਟ ਕਰਵਾਉਣ ਦਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਇਸ ਮਾਮਲੇ ਤੇ ਸਿੱਖ ਜਥਬੰਦੀਆਂ ਨੇ ਰੋਸ ਜਾਹਿਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਇਸ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ।
ਦੱਸਣਯੋਗ ਗੱਲ ਹੈ ਕਿ ਇਕ ਨਿਜੀ ਫਰਵ ਵੱਲੋਂ ਗੱਤਕੇ ਨੂੰ ਪੇਟੈਂਟ ਕਰਵਾਇਆ ਗਿਆ ਸੀ ਜਿਸ ਕਾਰਨ ਸਿੱਖ ਜੱਥੇਬੰਦੀਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਇਸ ਮਾਮਲੇ ਤੇ ਸਿੱਖ ਜਥੇਬੰਦੀਆਂ ਨੇ ਨਿਜੀ ਫਰਮ ਕੋਲੋਂ ਮੁਆਫੀ ਮੰਗਵਾਉਣ ਦੀ ਵੀ ਮੰਗ ਕੀਤੀ ਹੈ।
ਨਾਲ ਹੀ ਸਿੱਖਾ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਸਾਹਿਬਾ ਵੱਲੋਂ ਦਿੱਤੀ ਵਿਰਾਸਤ ਤੇ ਕੋਈ ਵੀ ਵਪਾਰੀ ਰਜਿਸਟਰਡ ਜਾਂ ਪੇਟੈਂਟ ਕਰਵਾ ਕੇ ਇਸਦਾ ਮਾਲਕ ਨਹੀਂ ਬਣ ਸਕਦਾ ਹੈ।


