ਅੰਮ੍ਰਿਤਸਰ (ਇੰਟ.)- ਕਾਂਗਰਸ (Congress) ਹਾਈਕਮਾਨ ਨੇ ਪੰਜਾਬ (Punjab) ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ ਕਲ੍ਹ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੰਜਾਬ ਕਾਂਗਰਸ (Punjab Congress) ਦਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ (Sukhwinder Singh Danny Bandala) ਮਾਝੇ ਦੇ ਕੋਟੇ ‘ਚ ਹਨ। ਉਹ ਕਾਂਗਰਸ ਦਾ ਨੌਜਵਾਨ ਦਲਿਤ ਚਿਹਰਾ ਹਨ। ਉਨ੍ਹਾਂ ਆਪਣੀ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਤੇ ਸਾਰੀ ਨਵੀਂ ਟੀਮ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
Read this- ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਸਿੱਧੂ ਪਹੁੰਚੇ ਨਾਗਰਾ ਦੇ ਘਰ
ਡੈਨੀ ਬੰਡਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਇਕਜੁੱਟਤਾ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤੇਗੀ ਕਿਉਂਕਿ ਕੈਪਟਨ ਦਾ ਤਜ਼ਰਬਾ ਤੇ ਨਵਜੋਤ ਸਿੱਧੂ ਦਾ ਜੋਸ਼ ਕਾਂਗਰਸੀ ਵਰਕਰਾਂ ਨੂੰ ਲਾਮਬੱਧ ਕਰੇਗਾ। ਬੰਡਾਲਾ ਨੇ ਕਿਹਾ ਕਿ ਮਾਝੇ ‘ਚ ਕਾਂਗਰਸ ਇਸ ਵਾਰ ਵੀ ਪਿਛਲੀ ਵਾਰ ਵਾਂਗ ਵਧੀਆ ਨਤੀਜੇ ਦੇਵੇਗੀ। ਦਲਿਤਾਂ ਤੇ ਰਾਜਨੀਤੀ ਦੇ ਮਾਮਲੇ ‘ਚ ਡੈਨੀ ਬੰਡਾਲਾ ਨੇ ਕਿਹਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਲਿਤਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦਲਿਤ ਵਰਗ ਹੁਣ ਅਕਾਲੀ ਦਲ ਨੂੰ ਚੰਗੀ ਹੈ, ਜਦਕਿ ਆਪ ਦੇ ਦੋਗਲੇ ਚਿਹਰੇ ਨੂੰ ਵੀ ਪੰਜਾਬ ਦੇ ਲੋਕ ਪਛਾਣ ਗਏ ਹਨ ਤੇ 2022 ‘ਚ ਕਾਂਗਰਸ ਦੀ ਸਰਕਾਰ ਬਣੇਗੀ।




