ਵਿਰੋਧੀ ਧਿਰ ਦਾ ਦੋਹਾਂ ਸਦਨਾਂ ‘ਚ ਹੰਗਾਮਾ, ਕਾਰਵਾਈ ਕੀਤੀ ਗਈ ਮੁਲਤਵੀ

ਨਵੀਂ ਦਿੱਲੀ (ਇੰਟ)- ਸੰਸਦ ਦਾ ਮਾਨਸੂਨ ਸੈਸ਼ਨ (Monsoon session of Parliament) ਸੋਮਵਾਰ ਯਾਨੀ 19 ਜੁਲਾਈ ਤੋਂ ਸ਼ੁਰੂ ਹੋ ਗਿਆ, ਜੋ ਕਿ 13 ਅਗਸਤ ਤੱਕ ਚੱਲੇਗਾ।…

ਨਵੀਂ ਦਿੱਲੀ (ਇੰਟ)- ਸੰਸਦ ਦਾ ਮਾਨਸੂਨ ਸੈਸ਼ਨ (Monsoon session of Parliament) ਸੋਮਵਾਰ ਯਾਨੀ 19 ਜੁਲਾਈ ਤੋਂ ਸ਼ੁਰੂ ਹੋ ਗਿਆ, ਜੋ ਕਿ 13 ਅਗਸਤ ਤੱਕ ਚੱਲੇਗਾ। ਇਸ ਵਾਰ ਸਰਕਾਰ ਦਾ ਫੋਕਸ ਜ਼ਿਆਦਾ ਕੰਮਕਾਜ ਕਰਨ ‘ਤੇ ਹੋਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਅਗਵਾਈ ਵਿਚ ਇਕ ਸਰਵ ਪਾਰਟੀ ਮੀਟਿੰਗ (All party meeting) ਹੋਈ। ਇਸ ਦੌਰਾਨ ਪੀ.ਐੱਮ. ਮੋਦੀ (P.M. Modi) ਨੇ ਕਿਹਾ ਕਿ ਸਰਕਾਰ ਵੱਖ-ਵੱਖ ਮੁੱਦਿਆਂ ‘ਚ ਸਿਹਤ, ਸਾਰਥਕ ਚਰਚਾ ਲਈ ਤਿਆਰ ਹੈ। ਇਸ ਮੀਟਿੰਗ ਵਿਚ 33 ਰਾਜਨੀਤਕ ਪਾਰਟੀਆਂ (Political parties) ਦੇ 40 ਤੋਂ ਜ਼ਿਆਦਾ ਨੇਤਾਵਾਂ ਨੇ ਹਿੱਸਾ ਲਿਆ। ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਰਾਜ ਸਭਾ ਅਤੇ ਲੋਕਸਭਾ (LokSabha) ਦਾ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।

Day before Parliament's monsoon session, all-party meeting today | Latest  News India - Hindustan Times

Read this- ‘ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਕੈਪਟਨ ਦੇ ਤਜ਼ਰਬੇ ਤੇ ਸਿੱਧੂ ਦੇ ਜੋਸ਼ ਦੀ ਜ਼ਰੂਰਤ’

ਲੋਕਸਭਾ ਸਾਢੇ ਤਿੰਨ ਵਜੇ ਤੱਕ ਰਾਜ ਸਭਾ ਤਿੰਨ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਵਿਚ ਵਿਰੋਧੀ ਧਿਰ ਦੇ ਹੰਗਾਮੇ ਦੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਿੰਦਿਆ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੰਤਰੀ ਮੰਡਲ ਦਾ ਵਿਸਤਾਰ ਹੁੰਦਾ ਹੈ ਅਤੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੁੰਦਾ ਹੈ, ਉਸ ਤੋਂ ਬਾਅਦ ਪੀ.ਐੱਮ. ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਪਛਾਣ ਕਰਵਾਉਂਦੇ ਹਨ। ਪੀ.ਐੱਮ. ਉਸੇ ਪਰੰਪਰਾ ਦਾ ਨਿਰਵਾਹ ਕਰ ਰਹੇ ਸਨ ਪਰ ਕਾਂਗਰਸ ਨੇ ਹੰਗਾਮਾ ਕੀਤਾ, ਇਹ ਬਹੁਤ ਨਿੰਦਣਯੋਗ ਹੈ।

Leave a Reply

Your email address will not be published. Required fields are marked *