ਮੁੰਬਈ : ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਫਿਲਮ ਅਮਰ ਸਿੰਘ ਚਮਕੀਲਾ ਨੈਟਫਲਿਕਸ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਫਿਲਮ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਫਿਲਮ ‘ਅਮਰ ਸਿੰਘ ਚਮਕੀਲਾ’ ਵਿਚ ਅਮਰਜੋਤ ਦਾ ਕਿਰਦਾਰ ਬਾਖੂਬੀ ਨਿਭਾਉਣ ਵਾਲੀ ਪਰਿਨੀਤੀ ਚੋਪੜਾ ਦੀ ਰੱਜਵੀਂ ਸ਼ਲਾਘਾ ਹੋ ਰਹੀ ਹੈ ਜਿਸ ਕਾਰਨ ਪਰਿਨੀਤੀ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਹੋ ਕੇ ਇਕ ਨੋਟ ਲਿਖਿਆ ਹੈ।
View this post on Instagram
ਉਸ ਨੇ ਇੰਸਟਾਗ੍ਰਾਮ ‘ਤੇ ਧੰਨਵਾਦ ਨੋਟ ਲਿਖਦਿਆਂ ਸੈੱਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਲਿਖਿਆ, ‘ਮੈਂ ਇਸ ਫਿਲਮ ਦੀ ਸਫਲਤਾ ਤੇ ਆਪਣੇ ਪ੍ਰਸ਼ੰਸਕਾਂ ਤੋਂ ਮਿਲੀਆਂ ਦੁਆਵਾਂ ਨਾਲ ਉਤਸ਼ਾਹਿਤ ਹਾਂ। ਖੁਸ਼ੀ ਵਿਚ ਮੇਰੇ ਹੰਝੂ ਨਹੀਂ ਰੁਕ ਰਹੇ। ਇਸ ਫਿਲਮ ਲਈ ਮੈਨੂੰ ਇੰਨਾ ਪਿਆਰ ਮਿਲੇਗਾ, ਇਸ ਬਾਰੇ ਮੈਂ ਸੋਚਿਆ ਨਹੀਂ ਸੀ।’ ਪਰਿਣੀਤੀ ਨੇ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਹਾਂ ਪੱਖੀ ਟਿੱਪਣੀਆਂ ਨਾਲ ਉਸ ਦੀ ਹੌਸਲਾ ਅਫਜ਼ਾਈ ਕੀਤੀ। ਇੱਕ ਨੇ ਲਿਖਿਆ, ‘ਤੁਸੀਂ ਇਸ ਫਿਲਮ ਵਿੱਚ ਸ਼ਾਨਦਾਰ ਕੰਮ ਕੀਤਾ ਹੈ।’ ਇਕ ਪ੍ਰਸ਼ੰਸਕ ਨੇ ਲਿਖਿਆ ‘ਸਾਡੀ ਅਮਰਜੋਤ’। ਇਸ ਤੋਂ ਪਹਿਲਾਂ ਪਰਿਣੀਤੀ ਨੇ ਇਸ ਫਿਲਮ ਦਾ ਹਿੱਟ ਗੀਤ ‘ਪਹਿਲੇ ਲਲਕਾਰੇ ਨਾਲ’ ਸ਼ੇਅਰ ਕੀਤਾ ਤੇ ਇਸ ਦੇ ਨਾਲ ਹੀ ਅਮਰਜੋਤ ਤੇ ਚਮਕੀਲਾ ਵਲੋਂ ਗਾਇਆ ਅਸਲ ਕਲਿੱਪ ਵੀ ਸਾਂਝਾ ਕੀਤਾ।
View this post on Instagram
