Canada News : 23 ਸਾਲ ਦੀ ਉਮਰ ਵਿਚ ਹੀ ਪੰਜਾਬੀ ਗੱਭਰੂ ਦੀ ਵਿਦੇਸ਼ੀ ਧਰਤੀ ਉਤੇ ਦਰਦਨਾਮਕ ਮੌ.ਤ

ਕੈਨੇਡਾ ਦੀ ਧਰਤੀ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਹੋਰ ਪੰਜਾਬੀ ਮੁੱਛ ਫੁੱਟ ਗਭਰੂ ਦੀ ਵਿਦੇਸ਼ੀ ਧਰਤੀ ਉਤੇ ਮੌ.ਤ ਹੋ ਗਈ ਹੈ।…

ਕੈਨੇਡਾ ਦੀ ਧਰਤੀ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਹੋਰ ਪੰਜਾਬੀ ਮੁੱਛ ਫੁੱਟ ਗਭਰੂ ਦੀ ਵਿਦੇਸ਼ੀ ਧਰਤੀ ਉਤੇ ਮੌ.ਤ ਹੋ ਗਈ ਹੈ। ਸਥਾਨਕ ਸ਼ਹਿਰ ਦੇ ਹਲਕਾ ਮਜੀਠਾ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ‘ਚ ਸੜਕ ਹਾਦਸੇ ’ਚ ਮੌ.ਤ ਹੋ ਗਈ। ਗੁਰਸਾਹਿਬ ਸਿੰਘ ਦੀ ਮੌ.ਤ ਸਬੰਧੀ ਉਨ੍ਹਾਂ ਦੇ ਮਾਮਾ ਸੁਖਚੈਨ ਸਿੰਘ ਸੁੱਖ ਭੰਗੂ ਨੇ ਦੱਸਿਆ ਕਿ ਗੁਰਸਾਹਬ ਸਿੰਘ ਉਮਰ ਕਰੀਬ 23 ਸਾਲ ਪੁੱਤਰ ਪਲਵਿੰਦਰ ਸਿੰਘ ਬਾਠ ਪਿੰਡ ਮਹੱਧੀਪੁਰ ਪੁਲਸ ਥਾਣਾ ਮਜੀਠਾ 1 ਮਹੀਨਾ ਪਹਿਲਾਂ 13 ਮਾਰਚ, 2024 ਨੂੰ ਹੀ ਕੈਨੇਡਾ ਦੇ ਸਰੀ ਸ਼ਹਿਰ ਵਿਚ ਪੜ੍ਹਾਈ ਲਈ ਗਿਆ ਸੀ ਕਿ ਇਹ ਹਾਦਸਾ ਵਾਪਰ ਗਿਆ। 
ਜਦੋਂ ਉਹ 13 ਅਪ੍ਰੈਲ, 2024 ਨੂੰ ਕਾਲਜ ਤੋਂ ਪੈਦਲ ਆ ਰਿਹਾ ਸੀ ਤਾਂ ਅਚਾਨਕ ਇਕ ਵੱਡਾ ਸੜਕ ਹਾਦਸਾ ਵਾਪਰਿਆ, ਜਿਥੇ 3 ਓਵਰ ਸਪੀਡ ਗੱਡੀਆਂ ਆਪਸ ’ਚ ਟਕਰਾਅ ਗਈਆਂ ਤੇ ਗੁਰਸਾਹਿਬ ਸਿੰਘ ਵੀ ਉਨ੍ਹਾਂ ਗੱਡੀਆਂ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਮੌ.ਤ ਹੋ ਗਈ। ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਜਲਦੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ। 

Leave a Reply

Your email address will not be published. Required fields are marked *