ਪਾਕਿ PM ਇਮਰਾਨ ਖਾਨ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਜਤਾਇਆ ਦੁੱਖ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਪ ਮਹਾਂਦੀਪ ਨੇ ਦੁਨੀਆ…

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਪ ਮਹਾਂਦੀਪ ਨੇ ਦੁਨੀਆ ਦੀ ਇਕ ਮਹਾਨ ਗਾਇਕਾ ਨੂੰ ਗੁਆ ਦਿੱਤਾ ਹੈ।

Also Read: CM ਚਿਹਰਾ ਐਲਾਨੇ ਜਾਣ ਮਗਰੋਂ ਚਰਨਜੀਤ ਚੰਨੀ ਮਾਤਾ ਨੈਣਾ ਦੇਵੀ ਦੇ ਦਰਬਾਰ ਹੋਏ ਨਤਮਸਤਕ

 

ਮੰਗੇਸ਼ਕਰ ਦੀ ਐਤਵਾਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦੇੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 92 ਸਾਲ ਸੀ। ਚੀਨ ਦੇ ਚਾਰ ਦਿਨਾਂ ਦੌਰੇ ’ਤੇ ਗਏ ਖਾਨ ਨੇ ਟਵੀਟ ਕੀਤਾ, ‘ਲਤਾ ਮੰਗੇਸ਼ਕਰ ਦੇ ਦੇਹਾਂਤ ਨਾਲ ਉਪਮਹਾਂਦੀਪ ਨੇ ਦੁਨੀਆ ਦੀ ਇਕ ਮਹਾਨ ਗਾਇਕਾ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਪੂਰੀ ਦੁਨੀਆ ਵਿਚ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਮਿਲੀ ਹੈ।’

Also Read: ਪੰਜਾਬ ‘ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 329.49 ਕਰੋੜ ਰੁਪਏ ਦਾ ਸਾਮਾਨ ਜ਼ਬਤ: ਸੀ.ਈ.ਓ.

ਪਾਕਿ ਮੰਤਰੀ ਨੇ ਦਿੱਤੀ ਸ਼ਰਧਾਂਜਲੀ
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਟਵਿੱਟਰ ‘ਤੇ ਲਿਖਿਆ ਕਿ ਇਕ ਮਹਾਨ ਸ਼ਖਸੀਅਤ ਨਹੀਂ ਰਹੀ। ਲਤਾ ਮੰਗੇਸ਼ਕਰ ਸੁਰਾਂ ਦੀ ਰਾਣੀ ਸੀ ਜਿਹਨਾਂ ਨੇ ਦਹਾਕਿਆਂ ਤੱਕ ਸੰਗੀਤ ਦੀ ਦੁਨੀਆ ‘ਤੇ ਰਾਜ ਕੀਤਾ। ਸੰਗੀਤ ਜਗਤ ਵਿਚ ਉਹਨਾਂ ਵਰਗਾ ਕੋਈ ਨਹੀਂ ਸੀ। ਉਹਨਾਂ ਦੀ ਆਵਾਜ਼ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਰਹੇਗੀ।

Leave a Reply

Your email address will not be published. Required fields are marked *