ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ‘ਚ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਦੀ ਇੱਕ ਤਾਜਾ ਕਹਾਣੀ ਖੰਨਾ ਤੋਂ ਸਾਹਮਣੇ ਆਈ ਹੈ। ਦਸ ਦਈਏ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਦੀ ਪਾਰਟੀ ‘ਚ ਵਿਧਾਇਕ ਰਹੇ ਬਲਦੇਵ ਖੈਬਰ ਨੂੰ ਉਸ ਵੇਲੇ ਪਾਕਿਸਤਾਨ ਨੂੰ ਛੱਡ ਕੇ ਭੱਜਣਾ ਪਿਆ ਸੀ ਜਦੋ ਉੱਥੇ ਘੱਟ ਗਿਣਤੀ ਵਾਲੇ ਲੋਕਾਂ ਤੇ ਜ਼ੁਲਮ ਵਧ ਗਿਆ ਸੀ।
ਕਾਬਿਲੇਗੌਰ ਹੈ ਕਿ ਬਲਬੀਰ ਖੈਬਰ ਨੇ ਭਾਰਤ ਸਰਕਾਰ ਤੋਂ ਭਾਰਤ ‘ਚ ਸ਼ਰਨ ਮੰਗੀ ਹੈ। ਦਸ ਦਈਏ ਕਿ ਪਿਛਲੇ ਇਕ ਸਾਲ ਤੋਂ ਬਲਦੇਵ ਖੈਂਬਰ ਆਪਣੇ ਪਰਿਵਾਰ ਦੇ ਨਾਲ ਖੰਨਾ ਚ ਰਹਿ ਰਿਹਾ ਹੈ। ਉਸਦਾ ਕਹਿਣਾ ਹੈ ਕਿ ਇਮਰਾਨ ਦੇ ਆਉਣ ਤੋਂ ਬਾਅਦ ਲਗਾਤਾਰ ਪਾਕਿਸਤਾਨ ਚ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ ਹੈ।



