ਪਾਕਿਸਤਾਨ ਨੇ ਮੁੜ ਕੀਤੀ ਯੁੱਧਬੰਦੀ ਦੀ ਉਲੰਘਣਾ, ਭਾਰਤੀ ਸੈਨਾ ਵੀ ਦੇ ਰਹੀ ਹੈ ਮੂੰਹਤੋੜ ਜਵਾਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਮੁੜ ਤੋਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਰੇਖਾ ਉੱਤੇ ਯੁੱਧਬੰਦੀ ਦੀ ਉਲੰਘਣਾ ਕੀਤੀ ਹੈ ਜਿਸ ਦਾ ਭਾਰਤੀ ਸੈਨਾ ਦੁਆਰਾ ਵੀ ਮੂੰਹ ਤੋੜ ਜਵਾਬ ਜਵਾਬ ਦਿੱਤਾ ਜਾ ਰਿਹਾ ਹੈ।

ਖਬਰ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਫੌਜ ਦੁਆਰਾ ਪੁੰਛ ਜਿਲ੍ਹੇ ਦੇ ਮਾਨਕੋਟ ਸੈਕਟਰ ਵਿਚ ਐਲਓਸੀ ਨੇੜੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਅਤੇ ਮੋਰਟਾਰ ਦਾਗੇ ਗਏ ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਵੀ ਮੋਰਚਾ ਸੰਭਾਲਿਆ ਅਤੇ ਸੀਮਾ ਪਾਰ ਤੋਂ ਕੀਤੀ ਜਾ ਰਹੀ ਫਾਇਰਿੰਗ ਦਾ ਜਵਾਬ ਉਸੇ ਦੀ ਭਾਸ਼ਾ ਵਿਚ ਦਿੱਤਾ ਜਾ ਰਿਹਾ ਹੈ। ਪਿਛਲੇ 12 ਘੰਟਿਆਂ ਵਿਚ ਪਾਕਿਸਤਾਨ ਨੇ ਦੂਜੀ ਵਾਰ ਯੁੱਧਬੰਦੀ ਦੀ ਉਲੰਘਣਾ ਕੀਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੀਤੇ ਸੋਮਵਾਰ ਰਾਤ 8 ਵਜੇ ਦੇ ਕਰੀਬ ਪੁੰਛੇ ਜਿਲ੍ਹੇ ਦੇ ਹੀ ਖਾਰੀ ਕਰਮਾਰਾ ਸੈਕਟਰ ਵਿਚ ਗੋਲੀਬਾਰੀ ਕਰਨ ਦੇ ਨਾਲ ਮੋਰਟਾਰ ਦਾਗੇ ਸਨ, ਜਵਾਬ ਵਿਚ ਭਾਰਤੀ ਸੈਨਾ ਨੇ ਵੀ ਫਾਇਰਿੰਗ ਕਰਕੇ ਚੰਗਾ ਸਬਕ ਸਿਖਾਇਆ ਸੀ। ਪਾਕਿਸਤਾਨ ਦੁਆਰਾ ਇਹ ਨਾਪਾਕ ਹਰਕਤ ਅੱਤਵਾਦੀਆਂ ਨੂੰ ਸੀਮਾ ਉੱਤੇ ਘੂਸਪੈਠ ਕਰਵਾਉਣ ਲਈ ਕੀਤੀ ਜਾਂਦੀ ਹੈ।

ਅੱਤਵਾਦੀਆਂ ਦਾ ਲਗਾਤਾਰ ਹੋ ਰਿਹਾ ਹੈ ਖਾਤਮਾ

ਇਕ ਪਾਸੇ ਜਿੱਥੇ ਭਾਰਤੀ ਸੈਨਾ ਸੀਮਾ ਉੱਤੇ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਦੁਆਰਾ ਅੱਤਵਾਦੀਆਂ ਦੇ ਖਾਤਮੇ ਲਈ ਅਭਿਆਨ ਤੇਜ਼ ਕੀਤਾ ਹੋਇਆ ਹੈ। ਬੀਤੇ ਐਤਵਾਰ ਨੂੰ ਹੀ ਸੈਨਾ ਨੇ 9 ਅੱਤਵਾਦੀ ਮਾਰ ਗਿਰਾਏ ਹਨ, ਜਦਕਿ ਪਿਛਲੇ 2 ਹਫ਼ਤਿਆਂ ਵਿਚ 9 ਵੱਡੇ ਆਪਰੇਸ਼ਨ ਕਰਕੇ 22 ਅੱਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਿਆ ਹੈ ਜਿਸ ਦੀ ਜਾਣਕਾਰੀ ਖੁਦ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦਿੱਤੀ ਹੈ।

Leave a Reply

Your email address will not be published. Required fields are marked *