ਇਸਲਾਮਾਬਾਦ: ਪਾਕਿਸਤਾਨੀ ਕ੍ਰਿਕਟਰ ਯਾਸਿਰ ਸ਼ਾਹ (Pakistan Cricketer Yasir Shah) ਵੱਡੀ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ ਕ੍ਰਿਕਟਰ ਅਤੇ ਉਸ ਦੇ ਦੋਸਤ ‘ਤੇ 14 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਅਤੇ ਧਮਕੀ ਦੇਣ ਦੇ ਦੋਸ਼ ‘ਚ ਐੱਫਆਈਆਰ (FIR) ਦਰਜ ਕੀਤੀ ਗਈ ਹੈ। ਪੁਲਿਸ ਹੁਣ ਬੱਚੀ ਦਾ ਮੈਡੀਕਲ ਟੈਸਟ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕ੍ਰਿਕਟਰ ਜਾਂ ਪਾਕਿਸਤਾਨ ਕ੍ਰਿਕਟ ਬੋਰਡ (PCB) ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
Also Read: ਪਨਾਮਾ ਪੇਪਰਜ਼ ਲੀਕ ਮਾਮਲਾ: ਐਸ਼ਵਰਿਆ ਰਾਏ ਤੋਂ ED ਨੇ 5 ਘੰਟੇ ਕੀਤੀ ਪੁੱਛਗਿੱਛ
ਮਿਲੀ ਜਾਣਕਾਰੀ ਮੁਤਾਬਕ ਯਾਸਿਰ ਸ਼ਾਹ ਦੇ ਦੋਸਤ ਫਰਹਾਨ ਨੇ 14 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੀ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਉਸ ਨੇ ਲੜਕੀ ਨੂੰ ਯਾਸਿਰ ਨਾਲ ਗੱਲ ਕਰਵਾ ਦਿੱਤੀ। ਐੱਫਆਈਆਰ ਮੁਤਾਬਕ ਯਾਸਿਰ ਨੇ ਲੜਕੀ ਨੂੰ ਧਮਕੀ ਦਿੱਤੀ ਅਤੇ ਚੁੱਪ ਰਹਿਣ ਲਈ ਕਿਹਾ। ਇੰਨਾ ਹੀ ਨਹੀਂ ਉਸ ਨੇ ਲੜਕੀ ‘ਤੇ ਆਪਣੇ ਦੋਸਤ ਫਰਹਾਨ ਨਾਲ ਵਿਆਹ ਕਰਨ ਦਾ ਦਬਾਅ ਵੀ ਬਣਾਇਆ। ਹੁਣ ਮੈਡੀਕਲ ਟੈਸਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
Also Read: ਬੇਅਦਬੀ ਮਾਮਲਿਆਂ ‘ਤੇ ਸਖਤੀ ਲਈ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ
ਬਾਬਰ ਆਜ਼ਮ ‘ਤੇ ਲੱਗ ਚੁੱਕੇ ਹਨ ਦੋਸ਼
ਯਾਸਿਰ ਸ਼ਾਹ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ‘ਤੇ ਬਲਾਤਕਾਰ ਦਾ ਦੋਸ਼ ਲੱਗਾ ਸੀ। ਇਸ ਤੋਂ ਇਲਾਵਾ ਕਈ ਹੋਰ ਕ੍ਰਿਕਟਰ ਵੀ ਅਜਿਹੇ ਦੋਸ਼ਾਂ ‘ਚ ਫਸ ਚੁੱਕੇ ਹਨ। ਪਰ ਬਾਬਰ ਉੱਤੇ ਦੋਸ਼ ਸਾਬਤ ਨਹੀਂ ਹੋਏ। ਯਾਸਿਰ ਸ਼ਾਹ ਸੱਟ ਕਾਰਨ ਬੰਗਲਾਦੇਸ਼ ਦੌਰੇ (ਪਾਕਿਸਤਾਨ ਬਨਾਮ ਬੰਗਲਾਦੇਸ਼) ‘ਤੇ ਨਹੀਂ ਗਿਆ ਸੀ। ਪਾਕਿਸਤਾਨ ਨੇ ਟੈਸਟ ਸੀਰੀਜ਼ ‘ਤੇ 2-0 ਨਾਲ ਕਬਜ਼ਾ ਕੀਤਾ ਸੀ।





