LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਨਾਮਾ ਪੇਪਰਜ਼ ਲੀਕ ਮਾਮਲਾ: ਐਸ਼ਵਰਿਆ ਰਾਏ ਤੋਂ ED ਨੇ 5 ਘੰਟੇ ਕੀਤੀ ਪੁੱਛਗਿੱਛ

20d aisha

ਨਵੀਂ ਦਿੱਲੀ- ਐਸ਼ਵਰਿਆ ਰਾਏ ਬੱਚਨ ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਸੰਮਨ ਜਾਰੀ ਕੀਤਾ ਗਿਆ ਸੀ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਐਸ਼ਵਰਿਆ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਈਡੀ ਦੇ ਦਿੱਲੀ ਦਫ਼ਤਰ ਪਹੁੰਚੀ। ਇੱਥੇ ਐਸ਼ਵਰਿਆ ਤੋਂ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਇਹ ਜਾਂਚ ਹੁਣ ਖਤਮ ਹੋ ਚੁੱਕੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਈਡੀ ਨੇ ਇਸ ਮਾਮਲੇ ਵਿੱਚ ਅਭਿਸ਼ੇਕ ਬੱਚਨ ਨੂੰ ਵੀ ਸੰਮਨ ਜਾਰੀ ਕੀਤਾ ਸੀ।

Also Read: ਬੇਅਦਬੀ ਮਾਮਲਿਆਂ 'ਤੇ ਸਖਤੀ ਲਈ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਐਸ਼ਵਰਿਆ ਰਾਏ ਬੱਚਨ ਨੂੰ ਪਹਿਲਾਂ ਵੀ ਦੋ ਵਾਰ ਬੁਲਾਇਆ ਗਿਆ ਸੀ, ਪਰ ਦੋਵੇਂ ਵਾਰ ਉਸ ਨੇ ਨੋਟਿਸ ਟਾਲਣ ਦੀ ਬੇਨਤੀ ਕੀਤੀ ਸੀ। ਇਹ ਬੇਨਤੀ ਪਨਾਮਾ ਪੇਪਰਜ਼ ਲੀਕ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਕੀਤੀ ਗਈ ਸੀ। ਈਡੀ ਨੇ ਐਸ਼ਵਰਿਆ ਨੂੰ ਫੇਮਾ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਇਹ ਸੰਮਨ 9 ਨਵੰਬਰ ਨੂੰ 'ਪ੍ਰਤੀਕਸ਼ਾ' ਯਾਨੀ ਬੱਚਨ ਪਰਿਵਾਰ ਦੇ ਘਰੇ ਭੇਜਿਆ ਗਿਆ ਸੀ। ਇਸ ਦਾ ਜਵਾਬ 15 ਦਿਨਾਂ ਵਿੱਚ ਮੰਗਿਆ ਗਿਆ ਸੀ। ਐਸ਼ਵਰਿਆ ਨੇ ਈਡੀ ਨੂੰ ਈਮੇਲ ਰਾਹੀਂ ਜਵਾਬ ਦਿੱਤਾ। ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਵਿੱਚ ਈਡੀ, ਇਨਕਮ ਟੈਕਸ ਅਤੇ ਹੋਰ ਏਜੰਸੀਆਂ ਸ਼ਾਮਲ ਹਨ।

Also Read: ਲੋਕ ਸਭਾ 'ਚ 'ਚੋਣ ਕਾਨੂੰਨ (ਸੋਧ) ਬਿੱਲ' 2021 ਪਾਸ, ਵੋਟਰ ਲਿਸਟ ਨਾਲ ਲਿੰਕ ਹੋਵੇਗਾ ਆਧਾਰ ਕਾਰਡ

ਕੀ ਹੈ ਪਨਾਮਾ ਪੇਪਰ ਲੀਕ
ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਇੱਕ ਕੰਪਨੀ (ਮੋਸੈਕ ਫੋਂਸੇਕਾ) ਦੇ ਕਾਨੂੰਨੀ ਦਸਤਾਵੇਜ਼ ਲੀਕ ਹੋ ਗਏ ਸਨ। ਇਹ ਡੇਟਾ ਜਰਮਨ ਅਖਬਾਰ Süddeutsche Zeitung (SZ) ਦੁਆਰਾ 3 ਅਪ੍ਰੈਲ 2016 ਨੂੰ ਪਨਾਮਾ ਪੇਪਰਜ਼ ਨਾਮ ਹੇਠ ਜਾਰੀ ਕੀਤਾ ਗਿਆ ਸੀ। ਇਸ ਵਿਚ ਭਾਰਤ ਸਮੇਤ 200 ਦੇਸ਼ਾਂ ਦੇ ਰਾਜਨੇਤਾਵਾਂ, ਕਾਰੋਬਾਰੀਆਂ, ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ 'ਤੇ ਮਨੀ ਲਾਂਡਰਿੰਗ ਦੇ ਦੋਸ਼ ਸਨ। ਇਸ ਵਿੱਚ 1977 ਤੋਂ 2015 ਦੇ ਅੰਤ ਤੱਕ ਦੀ ਜਾਣਕਾਰੀ ਦਿੱਤੀ ਗਈ ਸੀ। ਸੂਚੀ ਵਿੱਚ 300 ਭਾਰਤੀਆਂ ਦੇ ਨਾਂ ਸ਼ਾਮਲ ਸਨ। ਇਸ 'ਚ ਐਸ਼ਵਰਿਆ ਤੋਂ ਇਲਾਵਾ ਅਮਿਤਾਭ ਬੱਚਨ, ਅਜੇ ਦੇਵਗਨ ਦਾ ਨਾਂ ਵੀ ਸ਼ਾਮਲ ਸੀ।

Also Read: ਕੋਰੋਨਾ ਵੈਕਸੀਨ ਉੱਤੇ ਸਵਾਲੀਆ ਨਿਸ਼ਾਨ, ਦਿਲ ਸਬੰਧੀ ਦਿੱਕਤਾਂ ਕਾਰਨ ਬੱਚੇ ਸਣੇ 3 ਦੀ ਮੌਤ

In The Market