ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਲਿਬੜਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਜਾਨ ਚਲੀ ਗਈ। ਨਿਰਭੈ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਕੁੱਝ ਸਮੇਂ ਪਹਿਲਾਂ ਉਹ ਨਸ਼ੇ ਦੀ ਦਲਦਲ ‘ਚ ਫਸ ਗਿਆ। ਹੌਲੀ-ਹੌਲੀ ਉਸਦੀ ਆਦਤ ਵਧਦੀ ਗਈ।
ਬੀਤੀ ਰਾਤ ਉਹ ਆਪਣੇ ਦਹਿੜੂ ਦੇ ਇਕ ਦੋਸਤ ਦੇ ਨਾਲ ਘਰ ਆਇਆ ਸੀ ਤੇ ਕਿਹਾ ਕਿ ਅੱਜ ਉਸਨੇ ਕਿਸੇ ਗੱਡੀ ਵਾਲੇ ਦੇ ਨਾਲ ਗੇੜੇ ‘ਤੇ ਜਾਣਾ ਹੈ। ਉਹ ਸਕੂਟਰ ‘ਚ ਪੈਟਰੋਲ ਪਵਾਉਣ ਲਈ 50 ਰੁਪਏ ਲੈ ਕੇ ਗਿਆ। ਉਹ ਕੁੱਝ ਮਿੰਟਾਂ ਮਗਰੋਂ ਇਕੱਲਾ ਘਰ ਆਇਆ। ਉਹ ਚੌਬਾਰੇ ‘ਚ ਚਲਿਆ ਗਿਆ। 9 ਵਜੇ ਦੇ ਕਰੀਬ ਫਰਸ਼ ‘ਤੇ ਡਿੱਗਿਆ ਪਿਆ ਸੀ |

