LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

14 ਦਿਨ ਦੀ ਨੌਕਰੀ ਲਈ ਮਿਲੇਗੀ 9 ਲੱਖ ਰੁਪਏ ਸੈਲਰੀ, ਕਰਨਾ ਹੋਵੇਗਾ ਇਹ ਕੰਮ

24n7

ਲੰਡਨ- ਸੋਚੋ ਜੇਕਰ ਸਿਰਫ 14 ਦਿਨ ਦੀ ਨੌਕਰੀ (Job) ਦੇ ਲਈ ਤੁਹਾਨੂੰ 9 ਲੱਖ ਰੁਪਏ ਦੀ ਸੈਲਰੀ (Salary) ਆਫਰ ਕੀਤੀ ਜਾਵੇ ਤਾਂ ਤੁਸੀਂ ਕੀ ਸੋਚੋਗੇ? ਭਾਰਤ (India) ਤਾਂ ਨਹੀਂ ਪਰ ਯੂਕੇ (UK) ਵਿਚ ਅਜਿਹੀ ਨੌਕਰੀ ਮਿਲ ਰਹੀ ਹੈ। ਇਹ ਨੌਕਰੀ ਸਿਰਫ 2 ਹਫਤਿਆਂ ਦੀ ਹੈ ਪਰ ਇਸ ਨੂੰ ਛੱਡਣ ਵੇਲੇ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ।

Also Read: ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਕੈਬਨਿਟ ਦੀ ਮਨਜ਼ੂਰੀ 'ਤੇ ਸਾਬਕਾ CM ਨੇ ਕਿਸਾਨਾਂ ਨੂੰ ਦਿੱਤੀਆਂ ਵਧਾਈਆਂ

Edinburgh ਵਿਚ ਕੰਮ ਕਰਨ ਲਈ ਦਿੱਤੇ ਗਏ ਵਿਗਿਆਨ (Advertisement for Job) ਅਨੁਸਾਰ ਨੌਕਰੀ ਅਪਲਾਈ ਕਰਨ ਵਾਲੇ ਵਿਅਕਤੀ ਨੂੰ 22 ਦਸੰਬਰ ਤੋਂ 5 ਜਨਵਰੀ ਤਕ ਇਸ ਨੌਕਰੀ 'ਤੇ ਹਾਜ਼ਰ ਰਹਿਣਾ ਪਵੇਗਾ। ਇਸ ਦੌਰਾਨ ਉਸ ਨੂੰ ਘਰ ਜਾਣ ਦੀ ਆਗਿਆ ਨਹੀਂ ਹੋਵੇਗੀ। ਭਾਵ ਇੰਨੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕ੍ਰਿਸਮਸ ਮਨਾਉਣ ਦੇ ਵਿਚਾਰ ਦਾ ਤਿਆਗ ਕਰਨਾ ਪਵੇਗਾ।

Also Read: ਪਤਨੀ ਤੇ ਸੱਸ ਤੋਂ ਦੁਖੀ ਜਲੰਧਰ ਦੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਅਸਲ ਵਿਚ ਇਹ ਨੌਕਰੀ ਇਕ ਬਹੁਤ ਹੀ ਅਮੀਰ ਪਰਿਵਾਰ 'ਚੋਂ ਕੱਢੀ ਗਈ ਹੈ। ਉਨ੍ਹਾਂ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਲਈ ਇਕ ਨੈਨੀ ਦੀ ਲੋੜ ਹੁੰਦੀ ਹੈ। ਤਿਉਹਾਰਾਂ ਦੌਰਾਨ 5 ਸਾਲ ਦੇ ਦੋ ਜੁੜਵਾਂ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਨੂੰ ਉਹ ਹਰ ਰੋਜ਼ £600 ਭਾਵ 59,000 ਰੁਪਏ ਤਨਖਾਹ ਵਜੋਂ ਦੇਣਗੇ। ਕਿਉਂਕਿ ਨੌਕਰੀ 22 ਦਸੰਬਰ ਤੋਂ 5 ਜਨਵਰੀ ਤਕ ਚੱਲਣ ਵਾਲੀ ਹੈ, ਅਜਿਹੀ ਸਥਿਤੀ ਵਿਚ, 14 ਦਿਨਾਂ ਲਈ, ਉਹ ਭਾਰਤੀ ਕਰੰਸੀ ਦੇ ਅਨੁਸਾਰ £9000 ਭਾਵ ਲਗਪਗ 9 ਲੱਖ ਰੁਪਏ ਦੀ ਰਕਮ ਦੇਣਗੇ। ਇਸ ਨੌਕਰੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਬਿਨੈਕਾਰ ਨੂੰ ਕ੍ਰਿਸਮਸ ਆਪਣੇ ਘਰ ਨਹੀਂ ਸਗੋਂ ਕੰਮ ਵਾਲੀ ਥਾਂ 'ਤੇ ਮਨਾਉਣਾ ਪੈਂਦਾ ਹੈ।

Also Read: ਅਜੀਬੋ-ਗਰੀਬ: ਪਤੀ ਤੋਂ ਤਲਾਕ ਲੈ ਕੇ ਔਰਤ ਨੇ ਕਰ ਲਿਆ ਕੁੱਤੇ ਨਾਲ ਵਿਆਹ!

ਇਕ ਜੌਬ ਵਰਕਰ ਨੂੰ 14 ਦਿਨਾਂ ਲਈ 24 ਘੰਟੇ ਇੱਕੋ ਪਰਿਵਾਰ ਨਾਲ ਰਹਿਣਾ ਹੋਵੇਗਾ। ਉਸ ਨੇ ਬੱਚਿਆਂ ਨੂੰ ਨਹਾਉਣ-ਧੋਣ ਤੇ ਰਾਤ ਨੂੰ ਸੌਣ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਹੈ। ਬੱਚਿਆਂ ਨੂੰ ਦਿਨ ਵੇਲੇ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਰੁੱਝੇ ਰੱਖਣਾ ਵੀ ਨੈਨੀ ਦੀ ਜ਼ਿੰਮੇਵਾਰੀ ਹੋਵੇਗੀ। ਇਸ ਨੌਕਰੀ ਲਈ ਅਪਲਾਈ ਕਰਨ ਵਾਲੇ ਵਿਅਕਤੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਲਾਜ਼ਮੀ ਹੈ ਤੇ ਉਸ ਕੋਲ ਬੱਚਿਆਂ ਨੂੰ ਸੰਭਾਲਣ ਦਾ 5 ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਾਨੀ ਦੇ ਆਉਣ-ਜਾਣ ਦਾ ਖਰਚਾ ਵੀ ਮਾਲਕ ਵੱਲੋਂ ਨੈਨੀ ਨੂੰ ਦਿੱਤਾ ਜਾਵੇਗਾ।

In The Market