LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸੀ ਬਿਜ਼ਨੈੱਸਮੈਨ ਨੇ ਯੂਕਰੇਨ 'ਚ ਕਤਲੇਆਮ ਲਈ ਪੁਤਿਨ ਦੇ ਸਿਰ ’ਤੇ ਰੱਖਿਆ 7.5 ਕਰੋੜ ਰੁਪਏ ਦਾ ਇਨਾਮ

5m putin

ਮਾਸਕੋ : ਯੂਕ੍ਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਿਲਾਫ਼ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ। ਹੁਣ ਇਕ ਰੂਸੀ ਬਿਜਨੈੱਸਮੈਨ ਅਤੇ ਸਾਬਕਾ ਬੈਂਕਰ ਏਲੇਕਸ ਕੋਨਿਆਖਿਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਭਾਰਤੀ ਰੁਪਏ ’ਚ ਇਨਾਮ ਦੀ ਰਾਸ਼ੀ 7.5 ਕਰੋੜ ਰੁਪਏ ਦੇ ਆਸ-ਪਾਸ ਹੋਵੇਗੀ।

Also Read: ਰੂਸ ਨੇ ਫੇਸਬੁੱਕ-ਟਵਿਟਰ ਤੇ ਯੂ-ਟਿਊਬ 'ਤੇ ਲਾਈ ਪਾਬੰਦੀ, ਲਾਏ ਇਹ ਦੋਸ਼

ਕੋਨਿਆਖਿਨ ਨੇ ਆਪਣੇ ਫੇਸਬੁਕ ਅਤੇ ਲਿੰਕਡਇਨ ’ਤੇ ਪੁਤਿਨ ਦੀ ਤਸਵੀਰ ਵਾਲੇ ਇਕ ਪੋਸਟਰ ਨੂੰ ਸ਼ੇਅਰ ਕੀਤਾ ਹੈ, ਜਿਸ ’ਤੇ  'Wanted: Dead or Alive. For Mass Murder'  ਲਿਖਿਆ ਹੋਇਆ ਹੈ। ਏਲੇਕਸ ਨੇ ਪੋਸਟ ’ਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਕ ਯੁੱਧ ਅਪਰਾਧੀ ਦੇ ਰੂਪ ’ਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ। 

Also Read: ਸ਼ਰਾਬੀਆਂ ਲਈ ਬੁਰੀ ਖਬਰ, ਹੁਣ ਮਹਿੰਗਾ ਪਵੇਗਾ 'ਪੈੱਗ'

ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।

In The Market