LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

30 ਸਾਲ ਤੋਂ ਟਾਇਲਟ 'ਚ ਸਮੋਸੇ ਬਣਾ ਵੇਚ ਰਿਹਾ ਸੀ ਰੈਸਟੋਰੈਂਟ! ਇੰਝ ਖੁੱਲਿਆ ਭੇਦ

27a samosa in bathroom

ਜੇਦਾਹ: ਜੇਕਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਜੋ ਸਮੋਸੇ ਬੜੇ ਮਜ਼ੇ ਨਾਲ ਖਾ ਰਹੇ ਹੋ, ਉਹ ਵਾਸ਼ਰੂਮ ਵਿਚ ਬਣ ਰਹੇ ਹਨ ਤਾਂ ਤੁਹਾਡਾ ਕੀ ਰਿਐਕਸ਼ਨ ਹੋਵੇਗਾ। ਇਕ ਰੈਸਟੋਰੈਂਟ ਨੇ ਤਿੰਨ ਦਹਾਕਿਆਂ ਤੋਂ ਇਸੇ ਤਰ੍ਹਾਂ ਗਾਹਕਾਂ ਨਾਲ ਧੋਖਾ ਕੀਤਾ ਹੈ। ਉਹ 30 ਸਾਲਾਂ ਤੋਂ ਗੰਦੀ ਅਤੇ ਬਦਬੂ ਵਾਲੀ ਜਗ੍ਹਾ ਨੂੰ ਰਸੋਈ ਵਜੋਂ ਵਰਤ ਰਿਹਾ ਸੀ। ਇੰਨਾ ਹੀ ਨਹੀਂ ਉਸ ਰੈਸਟੋਰੈਂਟ 'ਚ ਜਿਨ੍ਹਾਂ ਸਮੱਗਰੀਆਂ ਤੋਂ ਸਮੋਸੇ ਅਤੇ ਹੋਰ ਸਨੈਕਸ ਤਿਆਰ ਕੀਤੇ ਜਾ ਰਹੇ ਸਨ, ਉਨ੍ਹਾਂ ਦੀ ਮਿਆਦ ਕੁਝ ਸਾਲ ਪਹਿਲਾਂ ਹੀ ਖਤਮ ਹੋ ਗਈ ਸੀ। ਇਹ ਘਟਨਾ ਸਾਊਦੀ ਅਰਬ ਦੇ ਵੱਡੇ ਸ਼ਹਿਰ ਜੇਦਾਹ ਦੀ ਹੈ, ਜਿੱਥੇ ਹਾਲ ਹੀ 'ਚ ਅਜਿਹੇ ਦੋਸ਼ਾਂ 'ਚ ਕਈ ਮਸ਼ਹੂਰ ਰੈਸਟੋਰੈਂਟਾਂ ਨੂੰ ਤਾਲੇ ਲਾ ਦਿੱਤੇ ਗਏ ਹਨ।

Also Read: ਚੀਨ 'ਚ ਮਿਲਿਆ H3N8 ਬਰਡ ਫਲੂ ਦਾ ਪਹਿਲਾ ਮਾਮਲਾ, ਚਾਰ ਸਾਲਾ ਬੱਚਾ ਮਿਲਿਆ ਇਨਫੈਕਟਿਡ

ਸਾਊਦੀ ਅਰਬ 'ਚ ਅਧਿਕਾਰੀਆਂ ਨੇ ਹਾਲ ਹੀ 'ਚ ਇਕ ਰੈਸਟੋਰੈਂਟ 'ਤੇ ਛਾਪਾ ਮਾਰਿਆ ਹੈ, ਜੋ ਪਿਛਲੇ 30 ਸਾਲਾਂ ਤੋਂ ਟਾਇਲਟ 'ਚ ਸਮੋਸੇ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੇਚ ਰਿਹਾ ਸੀ। ਗਲਫ ਨਿਊਜ਼ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਹੈ ਕਿ ਜੇਦਾਹ ਨਗਰਪਾਲਿਕਾ ਨੇ ਰੈਸਟੋਰੈਂਟ 'ਤੇ ਛਾਪਾ ਮਾਰ ਕੇ ਉਸ ਦੇ ਕਾਰਨਾਮੇ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਗਿਆ ਕਿ ਇਹ ਰੈਸਟੋਰੈਂਟ ਪਿਛਲੇ 30 ਸਾਲਾਂ ਤੋਂ ਇੱਕ ਰਿਹਾਇਸ਼ੀ ਇਮਾਰਤ ਵਿੱਚ ਚੱਲ ਰਿਹਾ ਹੈ, ਜਿੱਥੇ ਤਿੰਨ ਦਹਾਕਿਆਂ ਤੋਂ ਖਾਣ-ਪੀਣ ਦਾ ਸਮਾਨ ਬਹੁਤ ਹੀ ਗੰਦੇ ਢੰਗ ਨਾਲ ਬਣਾਇਆ ਜਾ ਰਿਹਾ ਹੈ।

Also Read: ਜਾਖੜ 'ਤੇ ਨਰਮ ਪਈ ਕਾਂਗਰਸ, ਅਨੁਸ਼ਾਸਨੀ ਕਮੇਟੀ ਨੇ ਕੀਤੀ ਸੀ 2 ਸਾਲ ਲਈ ਮੁਅੱਤਲ ਕਰਨ ਦੀ ਸਿਫਾਰਿਸ਼

ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਸ ਰੈਸਟੋਰੈਂਟ 'ਤੇ ਛਾਪਾ ਮਾਰਿਆ ਤਾਂ ਦੇਖਿਆ ਕਿ ਵਾਸ਼ਰੂਮ 'ਚ ਨਾ ਸਿਰਫ ਸਮੋਸੇ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਬਣ ਰਹੀਆਂ ਹਨ, ਉਥੇ ਵਰਤੇ ਜਾਣ ਵਾਲੇ ਸਮਾਨ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ। ਰੈਸਟੋਰੈਂਟ ਵਿੱਚ ਮੀਟ ਅਤੇ ਪਨੀਰ ਵਰਗੀਆਂ ਚੀਜ਼ਾਂ ਦੀ ਮਿਆਦ ਵੀ ਖਤਮ ਹੋ ਚੁੱਕੀ ਸੀ ਅਤੇ ਕੁਝ ਦੀ ਮਿਆਦ ਦੋ ਸਾਲ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਰੈਸਟੋਰੈਂਟ ਦੇ ਵਾਸ਼ਰੂਮ ਦੀ ਰਸੋਈ ਵਿਚ ਵੀ ਕੀੜੇ-ਮਕੌੜੇ ਅਤੇ ਚੂਹੇ ਇਧਰ-ਉਧਰ ਨਜ਼ਰ ਆ ਰਹੇ ਸਨ। ਇੰਨੀ ਲਾਪਰਵਾਹੀ ਪਾਏ ਜਾਣ ਤੋਂ ਬਾਅਦ ਉਸ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਪਖਾਨੇ ਵਾਲੇ ਇਸ ਰੈਸਟੋਰੈਂਟ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਕਿੰਨੀ ਗੰਦਗੀ ਫੈਲੀ ਹੋਈ ਹੈ ਅਤੇ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

 

In The Market