CM ਭਗਵੰਤ ਮਾਨ, ਅਕਾਲੀ ਨੇਤਾਵਾਂ ਤੇ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਕਾਲੀ ਨੇਤਾਵਾਂ ਤੇ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਤੇ ਹੋਰ ਮਸ਼ਹੂਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਕਾਲੀ ਨੇਤਾਵਾਂ ਤੇ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਤੇ ਹੋਰ ਮਸ਼ਹੂਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇਕ ਚਿੱਠੀ ਜ਼ਰੀਏ ਮਿਲੀ ਹੈ। ਸੁਲਤਾਨਪਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ’ਚ ਜੈਸ਼-ਏ-ਮੁਹੰਮਦ ਦਾ ਜ਼ਿਕਰ ਕੀਤਾ ਗਿਆ ਹੈ। ਇਸ ਚਿੱਠੀ ’ਚ ਸੁਲਤਾਨਪੁਰ ਲੋਧੀ ਦੇ ਸਟੇਸ਼ਨ ਨੂੰ ਵੀ ਉਡਾਣ ਦੀ ਵੀ ਧਮਕੀ ਦਿੱਤੀ ਗਈ ਹੈ। 

Also Read: ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸੁੱਖਾ ਦੁਨੇਕਾ ਗਿਰੋਹ ਨਾਲ ਸਬੰਧਿਤ 3 ਗੈਂਗਸਟਰ ਹਥਿਆਰਾਂ ਸਣੇ ਕਾਬੂ

ਇਸ ਦੇ ਇਲਾਵਾ ਪਟਿਆਲਾ ਦਾ ਕਾਲੀ ਮਾਤਾ ਦਾ ਮੰਦਰ ਅਤੇ ਜਲੰਧਰ ਦੇ ਇਕ ਮਸ਼ਹੂਰ ਧਾਰਮਿਕ ਸਥਾਨ ਨੂੰ ਵੀ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ। ਉਥੇ ਹੀ ਚਿੱਠੀ ’ਚ ਜੈਸ਼-ਏ-ਮੁਹੰਮਦ ਵੱਲੋਂ ਭਗਵੰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਨਾਲ-ਨਾਲ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੇ ਪੱਤਰ ’ਚ 21 ਮਈ ਤਾਰੀਖ਼ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ’ਚ 21 ਮਈ ਦੀ ਤਾਰੀਖ਼ ਲਿਖੀ ਮਿਲੀ ਹੈ। ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

Also Read: ‘ਪੰਜਾਬ ‘ਚ ਕੋਰੋਨਾ ਹਾਲਾਤ ਕਾਬੂ ‘ਚ, ਬਿਨਾਂ ਮਾਸਕ ਫੜੇ ਜਾਣ ‘ਤੇ ਨਹੀਂ ਹੋਵੇਗਾ ਜੁਰਮਾਨਾ’

Leave a Reply

Your email address will not be published. Required fields are marked *