LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਆਹ ਸਮਾਰੋਹ 'ਚੋਂ ਲਾੜੇ ਨੂੰ ਚੁੱਕ ਲੈ ਗਈ ਪੁਲਿਸ, ਛੁਡਾਉਣ ਲਈ ਪਿੱਛੇ ਦੌੜੀ ਲਾੜੀ!

equador police

ਇਕਵਾਡੋਰ : ਇਕ ਵਿਆਹ ਸਮਾਰੋਹ ਵਿਚ ਉਸ ਵੇਲੇ ਖਲਬਲੀ ਮਚ ਗਈ, ਜਦੋਂ ਪੁਲਿਸ (Police) ਵਲੋਂ ਲਾੜੇ ਨੂੰ ਗ੍ਰਿਫਤਾਰ (Arrest) ਕਰ ਲਿਆ ਗਿਆ। ਪੁਲਿਸ (Police) ਉਸ ਨੂੰ ਵਿਆਹ ਵਾਲੀ ਜਗ੍ਹਾ ਤੋਂ ਹੀ ਗੱਡੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਈ। ਇਸ ਦੌਰਾਨ ਜਿੱਥੇ ਰਿਸ਼ਤੇਦਾਰ ਹੈਰਾਨ ਸਨ। ਉਥੇ ਹੀ ਲਾੜੀ ਆਪਣੇ ਹੋਣ ਵਾਲੇ ਪਤੀ ਨੂੰ ਛੁੜਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।
ਇਕ ਅੰਗਰੇਜ਼ੀ ਵੈੱਬਸਾਈਟ (English Website) ਦੀ ਖਬਰ ਮੁਤਾਬਕ ਇਹ ਮਾਮਲਾ ਸਾਊਥ ਅਮਰੀਕੀ ਦੇਸ਼ ਇਕਵਾਡੋਰ (South American country of Ecuador) ਦਾ ਹੈ। ਜਿੱਥੇ ਪੁਲਿਸ ਲਾੜੇ ਨੂੰ ਉਸ ਦੇ ਵਿਆਹ ਸਮਾਰੋਹ ਵਿਚ ਹੀ ਗ੍ਰਿਫਤਾਰ ਕਰਨ ਪਹੁੰਚੀ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਵਿਆਹ ਸਮਾਰੋਹ ਤੋਂ ਉਠਾਇਆ ਅਤੇ ਆਪਣੇ ਨਾਲ ਲੈ ਕੇ ਜਾਣ ਲੱਗੇ। ਇਹ ਦੇਖ ਕੇ ਰਿਸ਼ਤੇਦਾਰਾਂ ਅਤੇ ਗੈਸਟ ਨੇ ਇਸ ਦਾ ਵਿਰੋਧ ਕੀਤਾ। ਲਾੜੀ ਵੀ ਪਤੀ ਨੂੰ ਛੁੜਵਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।


ਇਕਵਾਡੋਰ ਦੇ ਦੱਖਣੀ ਤਟੀ ਸੂਬੇ ਐਲ ਓਰੋ ਦੇ ਐਲ ਗੁਆਬੋ ਵਿਚ ਹੋਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਜਿਸ ਵਿਚ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਵਿਆਹ ਵਾਲੀ ਥਾਂ ਤੋਂ ਦੂਰ ਲੈ ਜਾਂਦੇ ਹੋਏ ਦਿਖਾਇਆ ਗਿਆ ਹੈ। ਪੁਲਿਸ ਵਾਲੇ ਉਸ ਨੂੰ ਆਪਣੀ ਗੱਡੀ ਵਿਚ ਬਿਠਾਉਂਦੇ ਹਨ ਅਤੇ ਉਥੋਂ ਨਿਕਲ ਜਾਂਦੇ ਹਨ। ਇਸ ਦੌਰਾਨ ਲਾੜੀ ਗੁੱਸੇ ਵਿਚ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਦੀ ਹੋਈ ਨਜ਼ਰ ਆਉਂਦੀ ਹੈ।
ਲਾੜੀ ਨੂੰ ਪੁਲਿਸ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕਥਿਤ ਤੌਰ 'ਤੇ ਪੁਲਿਸ ਵਾਲਿਆਂ ਦੀ ਗੱਡੀ ਦਾ ਪਿੱਛਾ ਕਰਨ ਲਈ ਇਕ ਹੋਰ ਵਾਹਨ ਵਿਚ ਸਵਾਰ ਹੋ ਗਈ। ਉਹ ਲਾੜੇ ਨੂੰ ਛੁੜਵਾਉਣ ਦੀ ਭਰਪੂਰ ਕੋਸ਼ਿਸ਼ ਕਰਦੀ ਨਜ਼ਰ ਆਈ। ਲਾੜੇ ਨੂੰ ਮੰਗੇਤਰ ਨੂੰ ਦੂਰ ਨਾ ਲੈ ਜਾਣ ਲਈ ਪੁਲਿਸ ਅਧਿਕਾਰੀਆਂ 'ਤੇ ਚੀਖਦੇ ਹੋਏ ਸੁਣਿਆ ਜਾ ਸਕਦਾ ਹੈ ਪਰ ਉਹ ਉਸ ਦੀ ਇਕ ਨਹੀਂ ਸੁਣਦੇ ਅਤੇ ਲਾੜੇ ਨੂੰ ਲੈ ਕੇ ਚਲੇ ਜਾਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਨਿਯਮਾਂ ਅਨੁਸਾਰ ਲਾੜੇ ਨੇ ਆਪਣੀ ਪਹਿਲੀ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਉਸ ਨੂੰ ਗੁਜ਼ਾਰਾ ਭੱਤਾ ਨਹੀਂ ਦਿੱਤਾ ਸੀ। ਪਹਿਲੀ ਪਤਨੀ ਦੇ ਬੱਚਿਆਂ ਲਈ ਵੀ ਉਸ ਨੇ ਕੋਈ ਆਰਥਿਕ ਮਦਦ ਨਹੀਂ ਕੀਤੀ। ਅਜਿਹੇ ਵਿਚ ਪੁਲਿਸ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਕੇ ਆਈ ਸੀ।
ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਰਿਐਕਟ ਕੀਤਾ। ਇਕ ਯੂਜ਼ਰਸ ਨੇ ਕਿਹਾ ਕਿ ਪੁਲਿਸ ਨੂੰ ਵਿਚਾਲੇ ਵਿਆਹ ਇੰਝ ਨਹੀਂ ਕਰਨਾ ਚਾਹੀਦਾ ਸੀ ਤਾਂ ਇਕ ਹੋਰ ਯੂਜ਼ਰ ਨੇ ਕਿਹਾ ਕਿ ਵਿਅਕਤੀ ਕੋਲ ਵਿਆਹ ਲਈ ਪੈਸੇ ਸਨ। ਪਰ ਗੁਜ਼ਾਰਾ ਭੱਤਾ ਦੇਣ ਨੂੰ ਨਹੀਂ।

In The Market